32 Views
ਜੁਗਿਆਲ 9 ਦਸੰਬਰ ( ਸੁਖਵਿੰਦਰ ਜੰਡੀਰ ) ਅੱਜ ਹਲਕਾ ਨਕੋਦਰ ਦੇ ਵਿੱਚ ਐਸ.ਡੀ.ਐਮ ਨਕੋਦਰ ਅਤੇ ਡੀ.ਸੀ ਸਾਹਿਬ ਦੇ ਹੁਕਮਾ ਸਦਕਾ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿੱਚ ਉਦਘਾਟਨ ਕਰਨ ਵਾਸਤੇ, ਵਿਸ਼ੇਸ਼ ਤੌਰ ਤੇ ਪੁੱਜੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ, ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸ੍ਰੀ ਅਸ਼ਵਨ ਭੱਲਾ, ਅਸ਼ਵਸ਼ਨ ਭੱਲਾ ਵੱਲੋਂ ਰੀਬਨ ਕੱਟ ਕੇ, ਕੈਂਪ ਦਾ ਉਦਘਾਟਨ ਕੀਤਾ ਗਿਆ, ਇਸ ਮੌਕੇ ਤੇ ਲੋੜਵੰਦਾਂ ਨੂੰ 5-5 ਮਰਲੇ ਦੇ ਮਕਾਨਾਂ ਦੇ ਫਾਰਮ ਭਰੇ ਗਏ, ਜਿਨ੍ਹਾਂ ਨੂੰ ਪੈਨਸਲਾਂ ਨਹੀਂ ਲੱਗੀਆਂ ਸਨ,ਅਤੇ ਰਾਸ਼ਨ ਕਾਰਡ ਦੇ ਫਾਰਮ ਵੀ ਭਰੇ ਗਏ, ਸ਼੍ਰੀ ਅਸ਼ਵਨ ਭੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਦੇ ਸਬੰਧੀ ਅੱਜ ਫਾਰਮ ਭਰੇ ਗਏ ਹਨ ਅਤੇ ਬਹੁਤ ਜਲਦ ਲਾਗੂ ਕਰ ਦਿੱਤੀਆਂ ਜਾਣਗੀਆਂ ਇਸ ਮੌਕੇ ਤੇ, ਪਾਰਤੀਕ ਚੌਧਰੀ, ਸੋਨੀ ਗਰਾਇਆਂ,ਮਨੀ ਸਹੋਤਾ,ਰਵਿੰਦਰ ਚੱਕ ਸਕੋਰ, ਜੱਸ ਜੰਡੂ ਸਿੰਘਾ,ਸਾਹਿਲ ਸ਼ਰਮਾ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ