ਬਾਘਾਪੁਰਾਣਾ 9 ਦਸੰਬਰ( ਰਾਜਿੰਦਰ ਕੋਟਲਾ)ਬਾਬਾ ਕੱਤਰ ਸਿੰਘ ਭਗਤਾ ਮੁੱਖ ਸੇਵਾਦਾਰ ਗੁਰਦੁਆਰਾ ਅੰਗੀਠਾ ਸਾਹਿਬ ਮਾਤਾ ਤਾਪ ਕੌਰ ਜੀ ਪਿੰਡ ਕੋਟਲਾ ਰਾਏਕਾ ਮੋਗਾ ਦੇ ਸਤਿਕਾਰਯੋਗ ਪਿਤਾ ਬਾਪੂ ਦਰਸ਼ਨ ਸਿੰਘ ਭਗਤਾ ਭਾਈ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਂਤਮਿਕ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ,ਦਸਵੀਂ ਭਗਤਾ ਭਾਈ ਕੇ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਪਾਠ ਦੇ ਭੋਗ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਅਤੇ ਗੁਰੂ ਸਾਹਿਬ ਜੀ ਦੀ ਹੁਕਮਨਾਮੇ ਉਪਰੰਤ ਵੱਖ ਵੱਖ ਧਾਰਮਿਕ,ਰਾਜਸੀ ਅਤੇ ਸਮਾਜਿਕ ਆਗੂਆਂ ਨੇ ਬਾਪੂ ਦਰਸ਼ਨ ਸਿੰਘ ਭਗਤਾ ਭਾਈ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਇਸ ਮੌਕੇ ਢਾਡੀ ਬਲਵਿੰਦਰ ਸਿੰਘ ਭਗਤਾ ਭਾਈਕਾ ਗੁਰਚਰਨ ਸਿੰਘ ਕੋਟਲਾ ਆਦਿ ਨੇ ਬਾਪੂ ਦਰਸ਼ਨ ਸਿੰਘ ਭਗਤ ਸ਼ਰਧਾ ਦੇ ਫੁੱਲ ਭੇਟ ਕੀਤੇ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ ਅਾਮ ਪਾਰਟੀ ਆਗੂ ਅਤੇ ਲੋਕ ਗਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕੀ ਬਾਪੂ ਦਰਸ਼ਨ ਸਿੰਘ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ ਆਪਾਂ ਆਪੋ ਆਪਣੇ ਮਾਪਿਆਂ ਦੀ ਰੱਜ ਕੇ ਸੇਵਾ ਕਰੀਏ,ਅਸੀ ਮਾਂ-ਪਿਉ ਨੂੰ ਬਿਰਧ ਹੋਣ ਤੇ ਬਿਰਧ ਆਸ਼ਰਮ ਨਾ ਭੇਜੀਏ। ਮਾਪੇ ਠੰਡੀਆਂ ਛਾਂਵਾਂ ਹੁੰਦੇ ਹਨ। ਜਿਹੜੇ ਲੋਕ ਅੱਜ ਆਪਣੇ ਮਾਂ ਪਿਉ ਦਾ ਸਤਿਕਾਰ ਨਹੀਂ ਕਰਦੇ ਉਨ੍ਹਾਂ ਤੇ ਜੁਰਮ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਤਮਾ ਕਦੇ ਮੁਆਫ਼ ਨਹੀਂ ਕਰਦਾ ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਗੁਰਦੁਆਰਾ ਪਰਬੰਧਕ ਕਮੇਟੀ ਮਾਤਾ ਤਾਪ ਕੌਰ ਜੀ ਕੋਟਲਾ ਰਾਏਕਾ, ਹਰਿਮੰਦਰ ਸਿੰਘ ਨੰਬਰਦਾਰ ਕੋਟਲਾ, ਗੁਰਚਰਨ ਸਿੰਘ ਕਰਨ ਸਿੰਘ ਮਾਸਟਰ ਬਚਿੱਤਰ ਸਿੰਘ ਕੋਟਲਾ, ਪ੍ਰਿੰਸੀਪਲ ਹਰਮਿੰਦਰ ਕੋਟਲਾ ਹਰਜੀਤ ਸਿੰਘ ਸਰਾਂ ਮੰਗੂ ਰਾਮ ਪੱਪੂ ਸਿੰਘ ਬਰਾੜ, ਗੁਰਜੰਟ ਸਿੰਘ ਖੇਤਾਂ ਵਾਲਾ,ਕੁਲਵੰਤ ਸਿੰਘ,ਪੱਪੂ ਖੁਆਜੇ ਕਾ, ਕਾਕਾ ਸਿੰਘ ਫੌਜੀ ਪਿੰਡ ਵਾਸੀ ਮਰਦ ਅਤੇ ਔਰਤਾਂ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ