ਜੁਗਿਆਲ 9 ਦਸੰਬਰ ( ਸੁਖਵਿੰਦਰ ਜੰਡੀਰ ) ਪੰਜਾਬ ਸਰਕਾਰ ਦੇ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੌਂਸਿਲ ਨਾਲ ਬਹੁਤ ਹੀ ਸੁਖਾਂਵੇ ਮਾਹੌਲ ਵਿਚ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕੌਂਸਲ ਦੇ ਚੇਅਰਮੈਨ ਇੰਜੀਨੀਅਰ ਸੁਖਮਿੰਦਰ ਸਿੰਘ ਲਵਲੀ ਵੱਲੋਂ ਮੁੱਖ ਮੰਤਰੀ ਜੀ ਨੂੰ ਦੱਸਿਆ ਗਿਆ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜੂਨੀਅਰ ਇੰਜੀਨੀਅਰ ਸਹਾਇਕ ਇੰਜੀਨੀਅਰ ਦਾ ਗਰੇਡ ਪੇ ਘਟਾ ਦਿੱਤਾ ਗਿਆ ਹੈ ਅਤੇ ਜੂਨੀਅਰ ਇੰਜਨੀਅਰ /ਸਹਾਇਕ ਇੰਜੀਨੀਅਰ ਨੂੰ ਮਿਲਦਾ 30 ਲਿਟਰ ਪੈਟਰੋਲ ਵੀ ਬੰਦ ਕਰ ਦਿੱਤਾ ਗਿਆ ਹੈ ਇਸ ਲਈ ਪੰਜਾਬ ਦੇ ਇੰਜੀਨੀਅਰ ਹੜਤਾਲ ਤੇ ਹਨ। ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕਿਹਾ ਗਿਆ ਕਿ ਸਾਰਾ ਮਸਲਾ ਮਾਨਯੋਗ ਮੰਤਰੀ ਸਰਕਾਰੀਆ ਜੀ ਅਤੇ ਰਾਜਾ ਵੜਿੰਗ ਵੱਲੋਂ ਉਹਨਾਂ ਦੇ ਧਿਆਨ ਵਿਚ ਅੱਜ ਹੀ ਲਿਆਂਦਾ ਗਿਆ ਹੈ। ਮੁੱਖ ਮੰਤਰੀ ਜੀ ਵੱਲੋਂ ਮੀਟਿੰਗ ਦੌਰਾਨ ਪੂਰਨ ਯਕੀਨ ਦੁਆਇਆ ਗਿਆ ਕੇ ਪੈਟਰੋਲ ਭੱਤਾ ਵਧਾ ਕੇ ਬਹਾਲ ਕਰਨ ਅਤੇ ਉਪ ਮੰਡਲ ਇੰਜਨੀਅਰ ਨੂੰ ਵੀ ਇਹ ਸੁਵਿਧਾ ਦੇਣ ਲਈ ਕਾਰਵਾਈ ਕੱਲ੍ਹ ਤੋਂ ਆਰੰਭ ਕਰ ਦਿੱਤੀ ਜਾਵੇਗੀ। ਅਤੇ ਜੂਨੀਅਰ ਇੰਜਨੀਅਰ/ ਸਹਾਇਕ ਇੰਜੀਨੀਅਰ ਦੀ ਰੁਤਬਾ ਬਹਾਲੀ 4800 ਗ੍ਰੇਡ ਪੇਅ ਕਰਨ ਲਈ ਕਾਰਵਾਈ ਵੀ ਆਰੰਭ ਦਿੱਤੀ ਜਾਵੇਗੀ।
ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਅਪੀਲ ਕੀਤੀ ਗਈ ਕਿ ਇੰਜਨੀਅਰਾਂ ਵੱਲੋਂ ਸਰਹੰਦ ਫੀਡਰ ਤੇ ਜੋ ਕੰਮ ਬੰਦ ਕੀਤਾ ਗਿਆ ਹੈ ਉਸ ਨੂੰ ਜਲਦ ਸ਼ੁਰੂ ਕੀਤਾ ਜਾਵੇ ਕਿਓ ਕਿ ਇਹ ਬਹੁਤ ਹੀ ਮਹੱਤਵਪੂਰਨ ਕਾਰਜ ਹੈ। ਅਤੇ ਇਸ ਦਾ ਸਬੰਧ ਨਾਲ ਲਗਦੇ ਗੁਆਂਢੀ ਰਾਜਾਂ ਨਾਲ ਵੀ ਹੈ। ਇਸ ਮੋਕੇ ਕੌਂਸਲ ਦੇ ਚੇਅਰਮੈਨ ਲਵਲੀ ਜੀ ਵੱਲੋਂ ਮੁੱਖ ਮੰਤਰੀ ਨੂੰ ਯਕੀਨ ਦੁਆਇਆ ਗਿਆ ਕਿ ਇਸ ਕੰਮ ਨੂੰ ਮੁੜ ਸ਼ੂਰੂ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ। ਅਤੇ ਨਹਿਰ ਤੇ
Author: Gurbhej Singh Anandpuri
ਮੁੱਖ ਸੰਪਾਦਕ