ਭੋਗਪੁਰਰ 12 ਦਸੰਬਰ ( ਸੁਖਵਿੰਦਰ ਜੰਡੀਰ ) ਭੋਗਪੁਰ ਦੀ ਟਰੈਫਿਕ ਨੂੰ ਲੈ ਕੇ ਰੋਜਾਨਾ ਹੀਂ ਵਿਵਾਦ ਬਣਿਆ ਰਹਿੰਦਾ ਹੈ ਭੋਗਰਪੁਰ ਦੀ ਟਰੈਫਕ ਗੰਭੀਰ ਮਸਲਾ ਬਣ ਕੇ ਰਹਿ ਗਈ ਹੈ, ਲੋਕਾਂ ਦੀ ਮੰਗ ਹੈ ਕਿ ਆਦਮਪੁਰ ਚੌਂਕ ਦੇ ਵਿਚ ਲਾਲ ਬੱਤੀਆਂ ਲਗਾਇਆ ਜਾਣ ਅਤੇ ਗੋਲ ਚੌਕ ਬਣਾਇਆ ਜਾਵੇ ਤਾਂ ਕੇ ਜੋ ਆਦਮਪੁਰ ਚੋਕ ਵਿੱਚ ਹਾਦਸੇ ਵਾਪਰ ਰਹੇ ਹਨ ਉਹਨਾਂ ਨੂੰ ਠੱਲ੍ਹ ਪੈ ਸਕੇ ਅਤੇ ਭੋਗਪੁਰ ਦੇ ਵਿੱਚ ਲੋਕ ਜੋ ਹਾਈਵੇ ਤੇ ਗੱਡੀਆਂ ਖੜ੍ਹੀਆਂ ਕਰਦੇ ਹਨ ਉਨ੍ਹਾਂ ਵਾਸਤੇ ਪਾਰਕਿੰਗ ਦਾ ਇੰਤਜਾਮ ਕੀਤਾ ਜਾਵੇ ਤਾਂ ਕਿ ਭੋਗਪੁਰ ਡੀ ਟੀ ਰੋਡ ਤੇ ਜੋ ਲੰਬਾ ਲੰਬਾ ਸਮਾਂ ਜਾਮ ਲੱਗੇ ਰਹਿੰਦੇ ਹਨ, ਉਹ ਰੁਕ ਸਕਣ, ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ , ਪ੍ਰੈੱਸ ਕਲੱਬ ਦੇ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਭੰਗੂ ਨੇ ਕਿਹਾ ਕਿ ਆਦਮਪੁਰ ਦੇ ਵਿੱਚ ਲਾਲ ਬੱਤੀਆਂ ਦੇ ਨਾਲ ਗੋਲ ਚੌਕ ਬਣਨਾ ਚਾਹੀਦਾ ਹੈ, ਤਾਂ ਕੇ ਜੋ ਨਿੱਤ ਹਾਦਸੇ ਵਾਪਰਦੇ ਹਨ ਉਹਨਾਂ ਨੂੰ ਠੱਲ ਪੈ ਸਕੇ ਕੀ ਕਹਿੰਦੇ ਹਨ ਐੱਸ ਐਚ ਓ ਹਰਵਰਿੰਦਰ ਸਿੰਘ ਭੋਗਪੁਰ ਜਦ ਇਸ ਦੇ ਸਬੰਧ ਵਿੱਚ ਅੱਜ ਪੱਤਰਕਾਰ ਵੱਲੋਂ ਐਸ ਐਚ ਹਰਵਰਿੰਦਰ ਸਿੰਘ ਭੋਗਪੁਰ ਨਾਲ ਗੱਲਬਾਤ ਕੀਤੀ ਗਈ ਤਾਂ, ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਦੇ ਮਸਲੇ ਦਾ ਹੱਲ ਸੜਕ ਤੇ ਖਲੋਤੀਆਂ ਗੱਡੀਆਂ ਵਾਸਤੇ ਪਾਰਕਿੰਗ ਹੈ, ਅਤੇ ਪਾਰਕਿੰਗ ਦੇ ਸਬੰਧ ਵਿੱਚ ਗੱਲਬਾਤ ਚੱਲ ਰਹੀ ਹੈ, ਉਨ੍ਹਾਂ ਕਿਹਾ ਕਿ ਆਦਮਪੁਰ ਚੌਕ ਦੇ ਵਿੱਚ ਲਾਲ ਬੱਤੀਆਂ ਦਾ ਲਗਣਾ ਵੀ ਬਹੁਤ ਜ਼ਰੂਰੀ ਹੈ ਅਤੇ ਉਹ ਵੀ ਬਹੁਤ ਜਲਦ ਪ੍ਰਬੰਧ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਰੋਡ ਤੇ ਲੱਗੀਆਂ ਹੋਈਆਂ ਰੇਹੜੀਆਂ ਦੁਕਾਨਾਂ ਦੇ ਬਾਹਰ ਜੋ ਕਿ ਗੱਡੀਆਂ ਮੋਟਰਸਾਈਕਲ ਖਲੋਦੇ ਹਨ ਉਹ ਵੀ ਇਕ ਗੰਭੀਰ ਮਸਲਾ ਹੈ