ਭੋਗਪੁਰ 12 ਦਸੰਬਰ (ਸੁਖਵਿੰਦਰ ਜੰਡੀਰ) ਸੈਂਟਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਬਣਾਏ ਗਏ ਕਾਲੇ ਤਿੰਨ ਕਾਨੂੰਨ ਰੱਦ ਕਰ ਦਿੱਤੇ ਗਏ ਲੰਬੇ ਸਮੇਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਨੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਅੱਜ ਕਿਸਾਨ ਅੰਦੋਲਨ ਦੀ ਹੋਈ ਭਾਰੀ ਜਿੱਤ ਸਾਰੇ ਪਾਸੇ ਚਲ ਰਹੀਆਂ ਖੁਸ਼ੀਆਂ ਦੀਆਂ ਲਹਿਰਾਂ ਢੋਲ ਢਮਾਕਿਆਂ ਦੇ ਨਾਲ ਵੰਡੇ ਜਾ ਰਹੇ ਲੱਡੂ ਭੰਗੜੇ ਪਾਏ ਜਾ ਰਹੇ ਹਨ ਅਤੇ ਅੱਜ ਚੋਲਾਂਗ ਦੇ ਟੂਲ ਪਲਾਜਾ ਤੇ ਜਿੱਤ ਪ੍ਰਾਪਤ ਕਰਕੇ ਆ ਰਹੇ ਦਿੱਲੀ ਤੋਂ ਕਿਸਾਨਾਂ ਦਾ ਸਵਾਗਤ ਕਰਨ ਲਈ 0700 ਫਰੋਮ ਟੀਮ ਸੁਆਗਤ ਲਈ ਪੁੱਜੀ ਕਿਸਾਨਾਂ ਦਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ ਅਤੇ ਟੂਲ ਪਲਾਜਾ ਚੋਲਾਗ ਤੇ ਚਾਹ-ਪਕੌੜਿਆਂ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਤੇ ਲਖਵੀਰ ਸਿੰਘ,ਪ੍ਰਦੀਪ ਸਿੰਘ ਪ੍ਰਧਾਨ ਬੂਟਰ, ਕੁਲਦੀਪ ਸਿੰਘ ਅਤੇ ਟੀਟੂ ਭੋਗਪੁਰ ਆਦਿ ਹਾਜ਼ਰ ਸਨ