ਸ਼ਾਹਪੁਰਕੰਢੀ 12 ਦਸੰਬਰ (ਸੁਖਵਿੰਦਰ ਜੰਡੀਰ) ਜਦੋਂ ਦਾ ਹਲਕਾ ਸੁਜਾਨਪੁਰ ਦੇ ਪਿੰਡ ਸ਼ਾਹਪੁਰ ਕੰਢੀ ਵਿੱਚ ਕੇ ਜੇ ਹਸਪਤਾਲ ਦਾ ਉਦਘਾਟਨ ਹੋਇਆ ਹੈ ਅਤੇ ਡਾ ਕਮਲਜੀਤ ਵੱਲੋਂ ਆਪਣੀਆਂ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਦੋਂ ਤੋਂ ਹੀ ਲੋਕਾਂ ਵਿੱਚ ਖ਼ੁਸ਼ੀ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਡਾ ਕਮਲਜੀਤ ਵੱਲੋਂ ਸੇਵਾ ਭਾਵਨਾ ਨੂੰ ਅੱਗੇ ਰੱਖ ਇਸ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਅੱਜ ਪਠਾਨਕੋਟ ਦੇ ਮਸ਼ਹੂਰ ਅੱਖਾਂ ਦੇ ਡਾ ਕੇਡੀ ਸਿੰਘ ਜੋ ਪਹਿਲਾਂ ਤੋਂ ਹੀ ਸੇਵਾ ਭਾਵਨਾ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਲੋਕਾਂ ਦੀਆਂ ਅੱਖਾਂ ਦਾ ਸਫ਼ਲਤਾਪੂਰਵਕ ਇਲਾਜ ਕਰ ਰਹੇ ਹਨ ਅਤੇ ਅੱਜ ਡਾ ਕੇਡੀ ਸਿੰਘ ਵੱਲੋਂ ਆਪਣੀਆਂ ਸੇਵਾਵਾਂ ਅਤੇ ਡਾ ਕਮਲਜੀਤ ਸਿੰਘ ਦੀਆਂ ਸੇਵਾਵਾਂ ਨੂੰ ਇਕੱਠਾ ਕਰਦੇ ਹੋਏ ਕੇਜੇ ਹਸਪਤਾਲ ਸ਼ਾਹਪੁਰਕੰਡੀ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਇਲਾਕੇ ਦੇ ਬਹੁਤ ਸਾਰੇ ਲੋਕ ਪਹੁੰਚੇ ਅਤੇ ਆਪਣੀਆਂ ਅੱਖਾਂ ਦਾ ਚੈੱਕਅੱਪ ਕਰਵਾਇਆ ਉੱਥੇ ਹੀ ਡਾ ਕੇਡੀ ਸਿੰਘ ਦੇ ਨਾਲ ਆਈ ਡਾਕਟਰਾਂ ਦੀ ਟੀਮ ਦੇ ਵਿੱਚ ਨਿਸ਼ਾਤ ਅਤੇ ਬੰਟੀ ਵੱਲੋਂ ਕੈਂਪ ਵਿਚ ਆਪਣਾ ਸਹਿਯੋਗ ਦਿੰਦੇ ਹੋਏ ਕੈਂਪ ਨੂੰ ਸਫਲ ਬਣਾਇਆ ਕੈਂਪ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਡਾ ਕੇਡੀ ਸਿੰਘ ਨੇ ਦੱਸਿਆ ਕਿ ਡਾ ਕਮਲਜੀਤ ਵੱਲੋਂ ਕੇਜੇ ਹਸਪਤਾਲ ਦੀ ਸ਼ੁਰੂਅਾਤ ਕਰ ਇਲਾਕੇ ਦੇ ਲੋਕਾਂ ਨੂੰ ਇੱਕ ਵੱਡੀ ਸਹੂਲਤ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਕੇ ਡੀ ਹਸਪਤਾਲ ਪਹਿਲਾਂ ਹੀ ਲੋਕਾਂ ਦੀ ਸੇਵਾ ਕਰ ਰਿਹਾ ਹੈ ਉਨ੍ਹਾਂ ਦੱਸਿਆ ਕਿ ਅੱਜ ਇਸ ਕੈਂਪ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਇਹ ਕੈਂਪ ਸਵੇਰ ਤੋਂ ਸ਼ੁਰੂ ਹੋ ਕੇ ਸਾਰਾ ਦਿਨ ਚਲਦਾ ਰਿਹਾ ਇਸ ਮੌਕੇ ਉਥੇ ਕੇ ਡੀ ਹਸਪਤਾਲ ਪਠਾਨਕੋਟ ਦੀ ਟੀਮ ਦੇ ਨਾਲ ਕੇਜੇ ਹਸਪਤਾਲ ਸ਼ਾਹਪੁਰ ਕੰਢੀ ਦੀ ਟੀਮ ਵੀ ਮੌਜੂਦ ਰਹੇ