ਕਿਸਾਨ ਔਰਤਾਂ ਨੇ ਜਿੱਤ ਦੀ ਖੁਸ਼ੀ ਵਿੱਚ ਜਾਗੋ ਕੱਢੀ
ਬਾਘਾਪੁਰਾਣਾ 3 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਜ਼ੋਰਾ ਸਿੰਘ ਫੌਜੀ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਵਿਚ ਖੇਤੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ .ਬਿਜਲੀ ਸੋਧ ਬਿੱਲ 2020 ਰੱਦ ਕਰਾਉਣ ਅਤੇ ਪਰਾਲੀ ਸੰਬੰਧੀ ਬਣਿਆ ਕਾਲਾ ਕਾਨੂੰਨ ਵਾਪਸ ਕਰਵਾਉਣ ਲਈ ਸੰਘਰਸ਼ ਸ਼ੁਰੂ ਕੀਤਾ ਸੀ ।ਦਿੱਲੀ ਦੀਆਂ ਸਰਹੱਦਾਂ 13 ਮਹੀਨੇ ਤੋਂ ਵੱਧ ਸਮਾ ਮੋਰਚੇ ਲੱਗੇ ਰਹੇ ਅਤੇ ਪੰਜਾਬ ਦੇ ਵਿੱਚ ਵੀ ਅਡਾਨੀਆਂ ਤੇ ਅੰਬਾਨੀਆਂ ਦੇ ਵਪਾਰਕ ਅਦਾਰੇ ਘੇਰੇ ਹੋਏ ਸਨ। ਮੋਦੀ ਸਰਕਾਰ ਦਾ ਬਹੁਤ ਹੀ ਅੜੀਅਲ ਵਤੀਰਾ ਰਿਹਾ । ਜਦੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ ਲਿਆ ਤਾਂ ਮੋਦੀ ਸਰਕਾਰ ਗੋਡਣੀਆਂ ਪਰਨੇ ਹੋ ਗਈ । ਅੰਤ ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਹੋਈ । ਅਸੀਂ ਰਿਲਾਇੰਸ ਪਟਰੋਲ ਪੰਪ ਰਾਜੇਆਣਾ ਵੀ 15 ਮਹੀਨਿਅਾ ਤੋ ਠੱਪ ਕੀਤਾ ਹੋਇਆ ਹੈ ।ਅੱਜ ਇਸ ਪੈਟਰੋਲ ਪੰਪ ਤੇ ਜੇਤੂ ਰੈਲੀ ਕੀਤੀ ਗਈ । ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ .ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਗੋਲੇਅਾਲਾ. ਜ਼ਿਲ੍ਹਾ ਸਕੱਤਰ ਨਛੱਤਰ ਸਿੰਘ ਪ੍ਰੇਮੀ ਜ਼ਿਲ੍ਹਾ ਕੈਸ਼ੀਅਰ ਲਾਭ ਸਿੰਘ ਰੋਡੇ. ਮਾਸਟਰ ਪ੍ਰੀਤਮ ਸਿੰਘ ਵੈਰੋਕੇ .ਨੇਕ ਸਿੰਘ ਵੈਰੋਕੇ. ਗੁਰਦਰਸ਼ਨ ਸਿੰਘ ਕਾਲੇਕੇ,ਲਖਵੀਰ ਸਿੰਘ ਕੋਮਲ ਆਲਮਵਾਲਾ, ਬਾਈ ਸੁਖਦੇਵ ਸਿੰਘ ਸੁਖਾ ਕੋਟਲਾ,ਪਰਧਾਨ ਜਗਤਾਰ ਸਿੰਘ ਕੋਟਲਾ,ਕਾਕਾ ਸਿੰਘ ਖਾਲਸਾ , ਤਾਰੀ ਸਿੰਘ,ਮਲਕੀਤ ਸਿੰਘ ਢਿਲੋ. ਜਗਜੀਤ ਸਿੰਘ ਢਿਲੋ.ਮੱਘਰ ਸਿੰਘ ਲਧਾ੍ਈ ਕੇ ਅਮਨਾ ਵੈਰੋਕੇ ,ਪੀ੍ਤਮ ਵੈਰੋਕੇ .ਤਾਰਾ ਚੰਦ ਮੌੜ.ਪੂਰਨ ਸਿੰਘ ਲਧਾਈ, ਦਿਲਬਾਗ ਸਿੰਘ, ਮਨਜੀਤ ਸਿੰਘ, ਸੈਦੋਕੇ , ਦਿਲਵੀਰ ਸਿੰਘ ਜੈਮਲਵਾਲਾ,ਜੰਗ ਸਿੰਘ ਨੱਥੂਵਾਲਾ.ਬੀ ਕੇ ਯੂ ਅੌਰਤ ਵਿੰਗ ਦੇ ਅਮਰਜੀਤ ਕੌਰ ਧੂੜਕੋਟ ਅਤੇ ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਜੇਤੂ ਰੈਲੀ ਨੂੰ ਸੰਬੋਧਨ ਕੀਤਾ ।ਸਾਰੇ ਆਗੂਆਂ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਸੰਯੁਕਤ ਮੋਰਚੇ ਦੇ ਝੰਡੇ ਥੱਲੇ ਇੱਕ ਮੁੱਠ ਹੋਈਆਂ ਜਥੇਬੰਦੀਆਂ ਏਕੇ ਦਾ ਸਿੱਟਾ ਹੈ ਅਤੇ ਸਮੁੱਚੇ ਵਰਗਾਂ ਵੱਲੋਂ ਦਿੱਤਾ ਸਹਿਯੋਗ ਅਤੇ ਕੌਮਾਂਤਰੀ ਪੱਧਰ ਤੇ ਮਿਲਿਆ ਸਾਥ ਇਸ ਜਿੱਤ ਦਾ ਕਾਰਨ ਬਣਿਆ ਹੈ ।ਇਸ ਵਿਸ਼ਾਲ ਕੌਲ ਨੇ ਮੋਦੀ ਸਰਕਾਰ ਦੇ ਫਾਸ਼ੀਵਾਦੀ ਏਜੰਡੇ ਨੂੰ ਵੀ ਕੁਚਲ ਦਿੱਤਾ ਹੈ । ਫਰਸ਼ੀ ਮੋਦੀ ਹਕੂਮਤ ਵਿਰੁੱਧ ਵਿਸ਼ਾਲ ਅਤੇ ਸਾਂਝਾ ਘੋਲ ਬਹੁਤ ਜ਼ਰੂਰੀ ਸੀ ।ਇਹ ਘੋਲ ਅਤੇ ਇਤਿਹਾਸਿਕ ਬਣ ਗਿਆ । ਆਗੂਆਂ ਨੇ ਅੱਗੇ ਕਿਹਾ ਇਨ੍ਹਾਂ ਪ੍ਰਾਪਤੀਆਂ ਨੂੰ ਸਾਂਭਦੇ ਹੋਏ ਹੋਰ ਪ੍ਰਾਪਤੀਆਂ ਲਈ ਜਨਤਾ ਨੂੰ ਲਾਮਬੰਦ ਕਰਨਾ ਚਾਹੀਦਾ ਹੈ । ਮਾਸਟਰ ਪ੍ਰੀਤਮ ਸਿੰਘ ਵੈਰੋਕੇ ਨੇ ਇਸ ਧਰਨੇ ਨੂੰ ਸਫਲ ਕਰਨ ਲਈ ਸਹਿਯੋਗ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ।ਉਨ੍ਹਾਂ ਸਾਰੇ ਨਗਰਾਂ ਦਾ ਵੀ ਧੰਨਵਾਦ ਕੀਤਾ ਜਿਹੜੇ 13 ਮਹੀਨੇ ਮੋਰਚੇ ਚ ਬੈਠੇ ਕਿਸਾਨਾਂ ਨੂੰ ਲੰਗਰ ਪਹੁੰਚਦਾ ਕਰਦੇ ਰਹੇ ਹਾਂ।
Author: Gurbhej Singh Anandpuri
ਮੁੱਖ ਸੰਪਾਦਕ