ਸਰਕਾਰ ਵੱਲੋਂ ਮਜਦੂਰਾਂ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਬਰਦਾਸ਼ਤ ਯੋਗ ਨਹੀਂ:ਮੇਜਰ ਸਿੰਘ ਕਾਲੇਕੇ
ਬਾਘਾਪੁਰਾਣਾ 14 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਦੀ ਅਗਵਾਈ ਚ ਸਹਿਕਾਰੀ ਸਭਾ ਚ ਮੈਂਬਰ ਬਣਨ ਲਈ ਵੱਡੀ ਗਿਣਤੀ ਬੇ- ਜਮੀਨੇ ਮਜਦੂਰ ਮਰਦ/ਔਰਤਾਂ ਵਲੋਂ ਪਿੰਡ ਕਾਲੇਕੇ ਦੀ ਸਹਿਕਾਰੀ ਸਭਾ ਚ ਸੈਕਟਰੀ ਗੁਰਨਾਮ ਸਿੰਘ ਨੂੰ ਦਰਖ਼ਾਸਤਾਂ ਜਮ੍ਹਾਂ ਕਰਵਾਈਆਂ ਗਈਆਂ।ਵੱਡੀ ਗਿਣਤੀ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂ ਮੇਜਰ ਸਿੰਘ ਕਾਲੇਕੇ ਨੇ ਦੱਸਿਆ ਹੈ ਕਿ 23 ਨਵੰਬਰ ਨੂੰ ਪੰਜਾਬ ਦੀ ਕਾਂਗਰਸ (ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ) ਸਰਕਾਰ ਨੇ ਸੱਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨਾਲ ਮਜਦੂਰ ਮੰਗਾਂ ਮੰਨਕੇ ਬਾਕੀ ਮੰਗਾਂ ਦੀ ਤਰ੍ਹਾਂ ਸਹਿਕਾਰੀ ਸਭਾਵਾਂ ਨੂੰ ਵੀ ਕੋਈ ਚਿਠੀ ਪੱਤਰ ਜਾਰੀ ਨਹੀਂ ਕੀਤਾ ਗਿਆ। ਇਹ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਪਿੰਡ ਸੁਸਾਇਟੀ ਚ ਮਜਦੂਰ ਦਰਖ਼ਾਸਤਾਂ ਜਮ੍ਹਾਂ ਕਰਵਾਉਣ ਪਹੁੰਚੇ। ਮਜਦੂਰ ਆਗੂ ਨੇ ਦੱਸਿਆ ਹੈ ਕਿ ਪੰਜਾਬ ਦੀ ਚੰਨੀ ਸਰਕਾਰ ਦਲਿਤ ਮਜਦੂਰਾਂ ਨੂੰ ਗੁਮਰਾਹ ਕਰ ਰਹੀ ਹੈ ਜੋ ਇਹ ਮੰਨਕੇ ਕਿ ਦਲਿਤ ਮਜਦੂਰਾਂ ਨੂੰ ਸਹਿਕਾਰੀ ਸਭਾਵਾਂ ਚ 25 ਪ੍ਤੀਸ਼ਤ ਰਾਖਵਾਂਕਰਨ ਕਰ ਦਿੱਤਾ ਹੈ ਅਤੇ 25 ਹਜਾਰ ਰੁਪਏ ਤੋਂ 50 ਹਜ਼ਾਰ ਰੁਪਏ ਕਰਜਾ ਦੇਣਾ ਮੰਨਿਆ ਹੈ। ਪਰ ਦਰਖ਼ਾਸਤਾਂ ਜਮ੍ਹਾਂ ਕਰਵਾਉਣ ਤੇ ਪਤਾ ਲੱਗਾ ਹੈ ਕਿ ਅਜੇ ਤੱਕ ਕੋਈ ਪੱਤਰ ਜਾਰੀ ਨਹੀਂ ਹੋਇਆ। ਇਹ ਸਰਾਸਰ ਦਲਿਤ ਮਜਦੂਰਾਂ ਨਾਲ ਕਾਂਗਰਸ ਸਰਕਾਰ ਵਲੋਂ ਬੇਇਨਸਾਫ਼ੀ ਹੈ ਜੋਕਿ ਬਰਦਾਸ਼ਤ ਯੋਗ ਨਹੀਂ। ਮਜਦੂਰ ਆਗੂਆਂ ਨੇ ਸਰਕਾਰ ਅਤੇ ਉਸ ਦੇ ਝੂਠੇ ਲੀਡਰਾਂ ਤੋਂ ਮਜਦੂਰਾਂ ਨੂੰ ਖਬਰਦਾਰ ਹੋਣ ਦੀ ਅਪੀਲ ਕਰਦਿਆਂ ਆਪ ਜਥੇਬੰਦ ਅਤੇ ਚੇਤੰਨ ਹੋਕੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਹਾਕਮ ਸਿੰਘ,ਜਲੌਰ ਸਿੰਘ,ਇਕਬਾਲ ਸਿੰਘ,ਬਲਵੰਤ ਸਿੰਘ(ਰਾਜੂ),ਰਾਜ ਸਿੰਘ,ਸਤਨਾਮ ਸਿੰਘ,ਸਰਬਜੀਤ ਸਿੰਘ,ਰਾਣੀ ਕੌਰ,ਲਖਵੀਰ ਕੌਰ, ਆਦਿ ਆਗੂ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ