ਬਾਘਾਪੁਰਾਣਾ,14 ਦਸੰਬਰ (ਰਾਜਿੰਦਰ ਸਿੰਘ ਕੋਟਲਾ ):ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਜਿਲ੍ਹਾ ਪ੍ਰਧਾਨਾਂ ਦੀ ਜਾਰੀ ਕੀਤੀ ਗਈ ਸੂਚੀ ‘ਚ ਮੋਗਾ ਜਿਲ੍ਹੇ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਪੁੱਤਰ ਦਰਸ਼ਨ ਸਿੰਘ ਬਰੜ ਨੂੰ ਲਾਇਆ ਗਿਆ ।ਕਮਲਜੀਤ ਸਿੰਘ ਬਰਾੜ ਦੇ ਜਿਲ੍ਹਾ ਪ੍ਰਧਾਨ ਬਣਨ ਦੀ ਖਬਰ ਸੁਣਦਿਆਂ ਦੀ ਬਾਘਾਪੁਰਾਣਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ‘ਚ ਅਤਸ਼ਬਾਜੀ ਕੀਤੀ ਗਈ ਅਤੇ ਭੰਗੜੇ ਪਾਏ ਗਏ।ਇਸ ਮੌਕੇ ਜਗਸੀਰ ਸਿੰਘ ਕਾਲੇਕੇ ਚੇਅਰਮੈਨ,ਨਰ ਸਿੰਘ ਬਰਾੜ, ਸੁਰਿੰਦਰ ਸਿੰਘ ਛਿੰਦਾ ਮੈਬਰ ਬਲਾਕ ਸੰਮਤੀ, ਚਮਕੌਰ ਸਿੰਘ ਬਰਾੜ ਐਮ ਸੀ, ਜਗਸੀਰ ਚੰਦ ਗਰਗ ਵਾਈਸ ਪ੍ਰਧਾਨ ਨਗਰ ਕੌਸਲ,ਸ਼ਿੰਕਾ ਗਰਗ,ਗੁਰਚਰਨ ਸਿੰਘ ਚੀਦਾ ਚੇਅਰਮੈਨ ਬਲਾਕ ਸੰਮਤੀ,ਬਿੱਟੂ ਮਿੱਤਲ,ਅਨੂੰ ਮਿੱਤਲ ਪ੍ਰਧਾਨ ਨਗਰ ਕੌਸਲ,ਜਗਸੀਰ ਸਿੰਘ ਸਰਪੰਚ ਲੰਗੇਆਣਾ,ਸੁੱਖਾ ਲੰਗੇਅਣਾ,ਸਸ਼ੀ ਗਰਗ ਐਮ ਸੀ ਆਦਿ ਨੇ ਕਿਹਾ ਕਿ ਮਾਲਵੇ ਦੇ ਨਿਰਧੜ ਜਰਨੈਲ ਵਜੋਂ ਜਾਣੇ ਜਾਂਦੇ ਬਰਾੜ ਪਰਿਵਾਰ ਚੋ’ ਕਮਲਜੀਤ ਸਿੰਘ ਬਰਾੜ ਨੂੰ ਜਿਲ੍ਹਾ ਪ੍ਰਧਾਨ ਲਾਉਣਾ ਹਾਈਕਮਾਂਡ ਦੀ ਸਚੁੱਜੀ ਸੋਚ ਅਤੇ ਸਹੀ ਸਮੇਂ ਲਿਆ ਗਿਆ ਸਹੀ ਫੈਂਸਲਾ ਹੈ।ਉਨ੍ਹਾਂ ਕਿਹਾ ਕਿ ਉਹ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ ਅਤੇ ਬਰਾੜ ਪਰਿਵਾਰ ਨੂੰ ਵਧਾਈ ਦਿੰਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ