ਸ਼ਾਹਪੁਰਕੰਢੀ 13 ਦਸੰਬਰ (ਸੁਖਵਿੰਦਰ ਜੰਡੀਰ )-ਜਿੱਥੇ ਪੁਲੀਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਦੱਸਦੇ ਹੋਏ ਲੁੱਟ ਖੋਹ ਚੋਰੀ ਬਾਜ਼ਾਰੀ ਮਾਰ ਕੁਟਾਈ ਦੀਆਂ ਵਾਰਦਾਤਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਅਜਿਹੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਆਏ ਦਿਨ ਲੁੱਟ ਖੋਹ ਚੋਰੀ ਬਾਜ਼ਾਰੀ ਦੀਆਂ ਵਾਰਦਾਤਾਂ ਚਰਚਾ ਚ ਰਹਿੰਦੀਆਂ ਹਨ ਜਿਸ ਨੂੰ ਲੈ ਕੇ ਲੋਕਾਂ ਚ ਡਰ ਬਣਿਆ ਰਹਿੰਦਾ ਹੈ ਪਰ ਅੱਜ ਧਾਰ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ਵਿਅਕਤੀ ਦੀ ਦਿਨ ਦਿਹਾੜੇ ਦੋ ਨੌਜਵਾਨਾਂ ਵੱਲੋਂ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੋਨੋਂ ਨੌਜਵਾਨ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਏ । ਜਾਣਕਾਰੀ ਦਿੰਦੇ ਹੋਏ ਸਥਾਨਿਕ ਲੋਕਾਂ ਨੇ ਦੱਸਿਆ ਕਿ ਜਦੋਂ ਦਿਨੇਸ਼ ਕੁਮਾਰ (31) ਪੁੱਤਰ ਹੰਸ ਰਾਜ ਵਾਸੀ ਡੂੰਗ ਜੋਕਿ ਨਾਈ ਦੀ ਦੁਕਾਨ ਕਰਦਾ ਹੈ ਦਾ ਦੋ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦਾਤਰ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ । ਜ਼ਖਮੀ ਦਿਨੇਸ਼ ਨੂੰ ਦੁਕਾਨ ਮਾਲਕ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਹਾਲਤ ‘ਚ ਮਮੂਨ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਦਿਨੇਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਘਟਨਾ ਵਾਲੀ ਥਾਂ ਤੇ ਇਕੱਠਾ ਹੋ ਕੇ ਸ਼ਾਹਪੁਰਕੰਡੀ ਧਾਰ ਸੜਕ ’ਤੇ ਜਾਮ ਲਾ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਚਓ ਨਵਦੀਪ ਸ਼ਰਮਾ, ਐਸ.ਐਚ. ਓ. ਧਾਰ ਕਲਾਂ ਤਰਜਿੰਦਰ ਸਿੰਘ, ਡੀ ਐਸ ਪੀ ਧਾਰ ਕਲਾਂ ਰਵਿੰਦਰ ਸਿੰਘ ਰੂਬੀ, ਡੀਐਸਪੀ ਮਨਿੰਦਰ ਪਾਲ ਸਿੰਘ ਭਾਰੀ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ। ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨ ਲਈ ਪੁਲਿਸ ਦੀ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਮ੍ਰਿਤਕ ਦੇ ਚਚੇਰੇ ਭਰਾ ਗੁਲਸ਼ਨ ਨੇ ਦੱਸਿਆ ਕਿ ਉਸ ਦੇ ਭਰਾ ਦਾ ਮੁਲਜ਼ਮਾਂ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ ਅਤੇ ਉਸ ਦਾ ਭਰਾ ਜ਼ਮਾਨਤ ’ਤੇ ਬਾਹਰ ਸੀ ਅੱਜ ਸਵੇਰੇ ਉਸ ਨੂੰ ਫੋਨ ’ਤੇ ਪਤਾ ਲੱਗਾ ਕਿ ਮੁਲਜ਼ਮ ਆਕਾਸ਼ਦੀਪ ਗੌਤਮ ਅਤੇ ਸ਼ੰਕਰਦੀਪ ਗੌਤਮ ਪੁੱਤਰ ਭਗਵਾਨ ਦਾਸ ਗੌਤਮ ਵਾਸੀ ਡੂੰਗ ਨੇ ਉਸ ਦੀ ਦਾਤਰ ਮਾਰ ਕੇ ਕਰਕੇ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲੀਸ ਮੁਲਜ਼ਮ ਨੌਜਵਾਨਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਉਹ ਸੜਕ ਤੋਂ ਜਾਮ ਨਹੀਂ ਹਟਾਉਣਗੇ। ਇਸ ਦੇ ਨਾਲ ਹੀ ਮੌਕੇ ‘ਤੇ ਪਹੁੰਚੇ ਡੀ.ਐਸ.ਪੀ ਧਾਰ ਰਵਿੰਦਰ ਸਿੰਘ ਰੂਬੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਨਾਲ ਮੁਲਜ਼ਮ ਦੀ ਪੁਰਾਣੀ ਦੁਸ਼ਮਣੀ ਸੀ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ । ਪੁਲਿਸ ਨੇ ਮ੍ਰਿਤਕ ਦਿਨੇਸ਼ ਦੇ ਚਾਚਾ ਸਰਦਾਰੀ ਲਾਲ ਦੇ ਬਿਆਨਾਂ ’ਤੇ ਅਕਾਸ਼ਦੀਪ ਗੌਤਮ ਪੁੱਤਰ ਭਗਵਾਨ ਕ੍ਰਿਸ਼ਨ ,ਸ਼ੰਕਰਦੀਪ ਗੌਤਮ ਪੁੱਤਰ ਭਗਵਾਨ ਕ੍ਰਿਸ਼ਨ , ਰਮੇਸ਼ਵਰ ਨਾਥ ਪੁੱਤਰ ਦੀਵਾਨ ਚੰਦ , ਅਨੰਤਈਸ਼ਵਰ ਗੌਤਮ ਪੁੱਤਰ ਰਮੇਸ਼ਵਰ ਨਾਥ ਅਤੇ ਨੀਲਮ ਦੇਵੀ ਪਤਨੀ ਸਤਦੇਵ ਗੌਤਮ , ਰਾਧਾ ਰਾਣੀ ਪਤਨੀ ਭਗਵਾਨ ਕ੍ਰਿਸ਼ਨ ਅਤੇ ਸਤਦੇਵ ਦੇ ਖਿਲਾਫ ਮੁਕਦਮਾ ਨੰਬਰ 200 ਮਿਤੀ 13-12-21 ਆਈਪੀਸੀ 302, ,120 – ਬੀ ,34 ਦਰਜ਼ ਕਰਕੇ ਸ਼ੰਕਰਦੀਪ ਗੌਤਮ ਅਤੇ ਅਕਾਸ਼ਦੀਪ ਗੌਤਮ ਨੂੰ ਗਿਰਫ਼ਤਾਰ ਕਰ ਲਿਆ ਹੈ ਜਦਕਿ ਪੰਜ ਦੋਸ਼ੀ ਹਾਲੇ ਫ਼ਰਾਰ ਸ਼ਨ ਜਿਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਫਿਲਹਾਲ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਦੇਹ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਹੈ । ਉੱਥੇ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਸੜਕ ਤੇ 9 ਵੱਜੇ ਤਿਆ ਲਾਇਆ ਧਰਨਾ ਜਾਮ ਸਾਰੇ ਦੋਸ਼ੀਆਂ ਤੇ ਪਰਚਾ ਦਰਜ਼ ਹੋਣ ਤੋਂ ਬਾਅਦ 4 ਵੱਜੇ ਚੁੱਕ ਲਿਆ ਗਿਆ ।
Author: Gurbhej Singh Anandpuri
ਮੁੱਖ ਸੰਪਾਦਕ