ਜੁਗਿਆਲ 14 ਦਸੰਬਰ (ਸੁਖਵਿੰਦਰ ਜੰਡੀਰ)ਇੰਪਲਾਈਜ਼ ਐਂਡ ਮਜ਼ਦੂਰ ਯੂਨੀਅਨ ਪੰਜਾਬ ਦੀ ਸ਼ਾਹਪੁਰਕੰਡੀ ਵਿੱਚ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਅਮਰਜੀਤ ਸਿੰਘ ਜੰਡੀਰ ਪ੍ਰਧਾਨ ,ਰਾਜੇਸ਼ ਰੰਧਾਵਾ ਚੇਅਰਮੈਨ ,ਪ੍ਰਕਾਸ ਸਿੰਘ ਗੋਰਾ ਕਾਰਜਕਾਰੀ ਪ੍ਰਧਾਨ, ਬਾਬਾ ਬਲਬੀਰ ਸਿੰਘ ਮੀਤ ਪ੍ਰਧਾਨ, ਵਿਜੇ ਕੁਮਾਰ ਖ਼ਜ਼ਾਨਚੀ ਮੌਜੂਦ ਸਨ।ਅਮਰਜੀਤ ਸਿੰਘ ਜੰਡੀਰ ਪ੍ਰਧਾਨ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਸ਼ਾਹਪੁਰਕੰਢੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਦੇਰੀ ਜ਼ਰੂਰ ਹੋਈ ਹੈ।ਇਸ ਦਾ ਕਾਰਨ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਪੇ ਕਮਿਸ਼ਨ ਦੀ ਸਕੇਲ ਜੋ ਕੇ ਉਨ੍ਹਾਂ ਦੇ ਤਹਿਤ ਤਨਖਾਹਾਂ ਬਣਾਈਆਂ ਜਾ ਰਹੀਆਂ ਹਨ। ਆਨਲਾਈਨ ਹੋਣ ਕਾਰਨ ਇਨ੍ਹਾਂ ਵਿੱਚ ਦੇਰੀ ਹੋ ਰਹੀ ਹੈ।ਰਣਜੀਤ ਸਾਗਰ ਡੈਮ ਅਧਿਕਾਰੀਆਂ ਨੇ ਦਸਿਆ ਹੈ ਕਿ ਮੁਲਾਜ਼ਮ ਕਲੈਰੀਕਲ ਸਟਾਫ ਬੜੀ ਰਫ਼ਤਾਰੀ ਨਾਲ ਆਪਣੇ ਕਾਰੋਬਾਰ ਵਿੱਚ ਲੱਗਾ ਹੋਇਆ ਹੈ ਅਤੇ ਨਵੇਂ ਪੇ ਸਕੇਲਾਂ ਦੇ ਨਾਲ ਤਨਖਾਹ ਜਲਦ ਬਣਾ ਦਿੱਤੀ ਜਾਵੇਗੀ। ਅਮਰਜੀਤ ਸਿੰਘ ਪ੍ਰਧਾਨ ,ਰਜੇਸ਼ ਰੰਧਾਵਾ ਚੇਅਰਮੈਨ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਕਤ ਮੁਲਾਜ਼ਮਾਂ ਦੇ ਨਾਲ ਪੰਜਾਬ ਸਰਕਾਰ ਨੇ ਜੋ ਵੀ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ ਤੇ ਡਿਪਲੋਮਾ ਇੰਜੀਨੀਅਰਾਂ ਦੀਆਂ ਮੰਗਾਂ ਦਾ ਵੀ ਹੱਲ ਕੀਤਾ ਹੈ।ਇਸ ਮੌਕੇ ਤੇ ਦੇਸ ਰਾਜ ,ਬਲਵਿੰਦਰ ਸਿੰਘ ,ਦੇਵੀ ਸਿੰਘ ,ਜਸਵੀਰ ਸਿੰਘ ਆਦਿ ਹਾਜ਼ਰ ਸਨ।