ਬਾਘਾਪੁਰਾਣਾ 14 ਦਸੰਬਰ(ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਘਾਪੁਰਾਣਾ ਬਲਾਕ ਦੇ ਸਾਰੇ ਪਿੰਡਾਂ ਦੇ ਕਿਸਾਨ, ਔਰਤਾਂ, ਨੌਜਵਾਨ , ਮਜਦੂਰ, ਦੁਕਾਨਦਾਰ, ਬੱਚਿਆ ਹਰੇਕ ਵਰਗ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੱਲ੍ਹ 15 ਦਸੰਬਰ ਦਿਨ ਬੁੱਧਵਾਰ ਨੂੰ ਪੂਰੇ ਭਾਰਤ ਦੇਸ਼, ਪੰਜਾਬ ਦੇ ਟੋਲ ਪਲਾਜੇ, ਸੈਲੋ, ਮਾਲ, ਰਿਲਾਇੰਸ ਪੰਪ ਤੇ ਲੱਗੇ ਪੱਕੇ ਮੋਰਚਿਆ ਦੀ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਚਮਕੌਰ ਸਿੰਘ ਰੋਡੇ, ਬਲਕਰਨ ਸਿੰਘ ਵੈਰੋਕੇ ਅਤੇ ਜਸਮੇਲ ਸਿੰਘ ਗੋਰਾ ਰਾਜਿਆਣਾ ਨੇ ਦੱਸਿਆ ਕਿ ਪਿੰਡ ਰਾਜਿਆਣਾ ਵਿੱਖੇ ਰਿਲਾਇੰਸ ਪੰਪ ਉੱਪਰ ਲੱਗੇ ਪੱਕੇ ਮੋਰਚੇ ਦੀ ਸਮਾਪਤੀ ਸਮਾਰੋਹ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕਰਨਗੇ ਅਤੇ ਆਪਣੇ ਸੰਗਤਾ ਨਾਲ ਵਿਚਾਰ ਪੇਸ਼ ਕਰਨਗੇ। ਅਤੇ ਇਸ ਦੌਰਾਨ ਪਿੰਡ ਰਾਜਿਆਣਾ ਦੀਆਂ ਗ੍ਰਾਮ ਪੰਚਾਇਤਾ, ਪਿੰਡ ਦੇ ਮੋਹਤਬਰ ਆਗੂ, ਅਤੇ ਸਤਿਕਾਰਯੋਗ ਹਸਤੀਆਂ ਸਮੂਲੀਅਤ ਕਰਨਗੀਆਂ। ਇਸ ਦੌਰਾਨ ਬਾਘਾਪੁਰਾਣਾ ਹਲਕੇ ਦੇ ਕਿਸਾਨ ਆਗੂ ਅਤੇ ਹੋਰ ਵੀ ਸਤਿਕਾਰਯੋਗ ਹਸਤੀਆਂ ਸਿਰਕਤ ਕਰਨਗੀਆਂ। ਇਹਨਾਂ ਸਤਿਕਾਰਯੋਗ ਆਗੂਆ ਦਾ ਵਿਸੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਮੋਰਚੇ ਦੀ ਸਮਾਪਤੀ ਤੋਂ ਬਾਅਦ ਪਿੰਡ ਰਾਜਿਆਣਾ ਵਿੱਖੇ ਜੇਤੂ ਰੈਲੀ ਕੱਢੀ ਜਾਵੇਗੀ,ਜਿਸ ਵਿੱਚ ਸਾਰੇ ਕਿਸਾਨ, ਨਗਰ ਨਿਵਾਸੀਆ ਨੂੰ ਟਰੈਕਟਰ, ਗੱਡੀਆ, ਮੋਟਰਸਾਈਕਲ ਆਦਿ ਵਹੀਕਲ ਲੈਕੇ ਪਹੁੰਚਣ ਦੀ ਅਪੀਲ ਵੀ ਕੀਤੀ ਜਾਂਦੀ ਹੈ। ਕੱਲ੍ਹ 15 ਦਸੰਬਰ ਦਿਨ ਬੁੱਧਵਾਰ ਰਿਲਾਇੰਸ ਪੰਪ ਰਾਜਿਆਣਾ ਸਵੇਰੇ 10 ਵਜੇ ਤੱਕ ਸਟੇਜ ਸੰਚਾਲਨ ਹੋਵੇਗਾ ਅਤੇ 2 ਵਜੇ ਜੇਤੂ ਰੈਲੀ ਪਿੰਡ ਰਾਜਿਆਣਾ ਵਿੱਖੇ ਕੱਢੀ ਜਾਵੇਗੀ। ਸਾਰਿਆ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਂਦੀ ਹੈਸ਼
Author: Gurbhej Singh Anandpuri
ਮੁੱਖ ਸੰਪਾਦਕ