ਪਠਾਨਕੋਟ 15 ਦਸੰਬਰ ( ਸੁਖਵਿੰਦਰ ਜੰਡੀਰ )-ਅਮਨ ਭੱਲਾ ਕਾਲਜ ਵਿੱਚ ਏ ਬੀ ਜੀ ਆਈ ਵੱਲੋਂ ਇਕ ਸੈਮੀਨਾਰ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨਾਂ ਵਜੋਂ ਐੱਲ ਪੀ ਯੂ ਯੂਨੀਵਰਸਿਟੀ ਦੇ ਐਮ ਡੀ ਅਤੇ ਐਲ ਪੀ ਯੂ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸ਼ਾਮਿਲ ਹੋਏ ਇਸਦੇ ਨਾਲ ਹੀ ਸੈਮੀਨਾਰ ਵਿੱਚ ਖ਼ਾਸ ਮਹਿਮਾਨਾਂ ਵਜੋਂ ਚੇਅਰਪਰਸਨ ਅਨੂ ਭੱਲਾ ਆਗੂ ਰਮਨ ਭੱਲਾ ਨਿਰਦੇਸ਼ਕ ਪੂਜਾ ਊਰੀ ਮੌਜੂਦ ਹੋਏ ਸੈਮੀਨਾਰ ਨੂੰ ਅੱਗੇ ਵਧਾਉਂਦੇ ਹੋਏ ਬੱਚਿਆਂ ਵੱਲੋਂ ਆਪਣੇ ਆਪਣੇ ਟਾਇਲਟ ਨੂੰ ਦੱਸਿਆ ਗਿਆ ਉੱਥੇ ਹੀ ਗੱਲਬਾਤ ਕਰਦੇ ਹੋਏ ਮੁੱਖ ਮਹਿਮਾਨਾਂ ਦੇ ਨਾਲ ਖਾਸ ਮਹਿਮਾਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸੈਮੀਨਾਰ ਹੋਣ ਨਾਲ ਬੱਚਿਆਂ ਨੂੰ ਆਪਣੇ ਟੀਚੇ ਵਿੱਚ ਅੱਗੇ ਵਧਣ ਲਈ ਬੜਾ ਉਤਸ਼ਾਹ ਮਿਲਦਾ ਹੈ ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸੈਮੀਨਾਰ ਵਿੱਚ ਬੱਚਿਆਂ ਵੱਲੋਂ ਵੱਖ ਵੱਖ ਗਤੀਵਿਧੀਆਂ ਨੂੰ ਵੀ ਕੀਤਾ ਗਿਆ ਇਸ ਮੌਕੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਉੱਥੇ ਕਾਲਜ ਸਟਾਫ ਦੇ ਨਾਲ ਹੋਰ ਲੋਕ ਵੀ ਮੌਜੂਦ ਸਨ