ਭੋਗਪੁਰ 16 ਦਸੰਬਰ (ਸੁਖਵਿੰਦਰ ਜੰਡੀਰ) ਟੈਕਨੀਕਲ ਸਿੱਖਿਆ ਬੋਰਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੰਘ ਕੇਪੀ ਵੱਲੋਂ ਬਲਾਕ ਭੋਗਪੁਰ ਦੇ ਪਿੰਡਾਂ ਵਿਚ 68 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਨਵੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ।ਮਹਿੰਦਰ ਸਿੰਘ ਕੇਪੀ ਵੱਲੋਂ ਭੋਗਪੁਰ ਆਦਮਪੁਰ ਰੋਡ ਸਥਿਤ ਪਿੰਡ ਲੁਹਾਰਾਂ ਨੂੰ ਮਾਣਕ ਰਾਏ ਨਾਲ ਜੋੜਦੀ ਇੱਕ ਕਿਲੋਮੀਟਰ ਸੜਕ ,ਭੋਗਪੁਰ ਆਦਮਪੁਰ ਰੋਡ ਨੂੰ ਦਾਰਾਪੁਰ ਨਾਲ ਜੋੜਦੀ ਇਕ ਕਿਲੋਮੀਟਰ ਸੜਕ ਅਤੇ ਚੱਕ ਸ਼ਕੂਰ ਨੂੰ ਜਲੰਧਰ ਕੌਮੀ ਸ਼ਾਹ ਮਾਰਗ ਸਥਿਤ ਚਲਾਂਗ ਨਾਲ ਜੋੜਦੀ ਇਕ ਕਿਲੋਮੀਟਰ ਸੜਕ ਦੇ ਨੀਂਹ ਪੱਥਰ ਰੱਖੇ ਗਏ ਹਨ।ਇਸ ਮੌਕੇ ਤੇ ਸਾਬਕਾ ਵਿਧਾਇਕ ਕੰਵਲ ਜੀਤ ਸਿੰਘ ਲਾਲੀ, ਪੰਚਾਇਤ ਸੰਮਤੀ ਭੋਗਪੁਰ ਦੇ ਚੇਅਰਮੈਨ ਸਤਨਾਮ ਸਿੰਘ, ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਚੇਅਰਮੈਨ ਪਰਮਵੀਰ ਸਿੰਘ ਪੰਮਾ ,ਜਤਿੰਦਰ ਸਿੰਘ ਸਰਪੰਚ ਚਮਿਆਰੀ ,ਅਵਤਾਰ ਸਿੰਘ ਸਰਪੰਚ, ਸਕੱਤਰ ਸਿੰਘ ਰੰਧਾਵਾ, ਗੁਰਵਿੰਦਰ ਕੌਰ, ਬਾਜਵਾ ,ਅਮਰਜੀਤ ਕੌਰ ,ਜਸਵੀਰ ਕੌਰ ਆਦਿ ਹਾਜ਼ਰ ਸਨ।