ਭੋਗਪੁਰ 16 ਦਸੰਬਰ (ਸੁਖਵਿੰਦਰ ਜੰਡੀਰ ) ਡਾ. ਦਲਬੀਰ ਗਿੱਲ ਭਾਰਤੀ ਆਮ ਜਨਤਾ ਪਾਰਟੀ ਚੇਅਰਮੈਨ ਆਫ ਪੰਜਾਬ ਅਤੇ ਸੇਵਾ ਗ਼ਰੀਬ ਦੀ ਐਨ ਜੀ ਉ ਟੀਮ ਦੇ ਮੈਂਬਰ ਵਲੋਂ ਪਿੰਡ ਖੋਜਪੁਰ ਦੇ ਵਿੱਚ ਕੈਂਪ ਲਗਾਇਆ ਗਿਆ। ਇਹ ਕੈਂਪ ਕਿਸਾਨ ਵੀਰ ਜੋ ਕਾਫ਼ੀ ਸਮੇਂ ਤੋਂ ਦਿੱਲੀ ਮੋਰਚੇ ਤੇ ਬੈਠੇ ਹੋਏ ਸਨ। ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਕਰੀਬ 300 ਤੋਂ ਵੱਧ ਬਹੁਤ ਸਾਰੇ ਲੋਕਾਂ ਦੇ ਫਰੀ ਸ਼ੂਗਰ, ਬੀ.ਪੀ ਟੇਸਟ ਕਰਵਾਇਆ ਅਤੇ ਫਰੀ ਮੈਡੀਸਨ ਵੀ ਦਿੱਤੀ ਗਈ। ਨਾਲ ਹੀ ਦਲਵੀਰ ਗਿੱਲ ਨੇ ਵੱਡੇ ਦਿਨ ਤੇ ਨਵੇਂ ਸਾਲ ਦੇ ਦਿਨ ਦੀ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਵਿਸ਼ਾਲ ਗਿੱਲ, ਆਕਾਸ਼ਦੀਪ ਪਿੰਡ ਜਹੂਰਾ ਤੇ ਪਿੰਡ ਖੋਜਪੁਰ ਦੇ ਮੈਂਬਰ ਸਰਦਾਰ ਜੋਗਾ ਸਿੰਘ, ਸਰਦਾਰ ਗੁਰਨਾਮ ਸਿੰਘ ਤੇ ਸਰਪੰਚ ਅਸ਼ੋਕ ਕੁਮਾਰ, ਰਮਨ, ਰਿੰਕਲ, ਜੀਤਾਂ, ਸਰਬਜੀਤ, ਸੁਖਵਿੰਦਰਪਾਲ ਖ਼ਾਲਸਾ ਜੀ ਮੌਜੂਦ ਸਨ।