Home » ਧਾਰਮਿਕ » ਇਤਿਹਾਸ » 1971 ਦੀ ਭਾਰਤ ਪਾਕਿਸਤਾਨ ਜੰਗ ਦੀ ਗੋਲਡਨ ਜੁਬਲੀ ਮਨਾਉੰਦਿਆਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

1971 ਦੀ ਭਾਰਤ ਪਾਕਿਸਤਾਨ ਜੰਗ ਦੀ ਗੋਲਡਨ ਜੁਬਲੀ ਮਨਾਉੰਦਿਆਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

33

ਕਰਤਾਰਪੁਰ 16 ਦਸੰਬਰ (ਭੁਪਿੰਦਰ ਸਿੰਘ ਮਾਹੀ): 1971 ਦੀ ਭਾਰਤ ਪਾਕਿਸਤਾਨ ਜੰਗ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਗੋਲਡਨ ਜੁਬਲੀ ਸਮਾਗਮ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੈਨਿਕ ਵਿੰਗ ਦੇ ਕੌਮੀ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਰੱਖੇ ਗਏ ਸਮਾਗਮ ਦੋਰਾਨ 1971 ਦੀ ਲੜਾਈ ਦੇ ਜਾਂਬਾਜ ਯੋਧਿਆਂ ਨੇ ਜਿੱਥੇ ਆਪਣੀ ਜੰਗ ਮੈਦਾਨ ਦੇ ਤਜਰਬੇ ਸਾਂਝੇ ਕੀਤੇ। ਉਥੇ ਸੈਨਿਕ ਵਿੰਗ ਦੀ ਸਮੂਚੀ ਜਥੇਬੰਦੀ ਵਲੋਂ 1971 ਦੀ ਲੜਾਈ ਦੇ ਸ਼ਹੀਦ ਹੋਏ ਯੋਧਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੇ ਸਰਕਾਰ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਲੋ 1971 ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਤੇ ਜੋ 67 ਜਵਾਨ ਇਸ ਜੰਗ ਵਿੱਚੋਂ ਬਚੇ ਸਨ ਉਹਨਾਂ ਦਾ ਮਾਨ ਸਨਮਾਨ ਕਰਨ ਲਈ ਰਾਜ ਪੱਧਰੀ ਸਮਾਗਮ ਕਰਵਾਉਣੇ ਚਾਹੀਦੇ ਹਨ ਪਰ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਨਗੋਲਿਆ ਜਾਂਦਾ ਹੈ। ਇਸ ਵਿੱਚ ਕੁਕਰੀ ਜਹਾਜ਼ ਵਿੱਚ ਸ਼ਹੀਦ ਨਰੰਜਨ ਸਿੰਘ ਦੇ ਬੇਟੇ ਨਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਸ਼ਹੀਦ ਕਰਮ ਸਿੰਘ ਨਰੂਆਣਾ, ਬੀਬੀ ਨਿਸਾਨ ਕੌਰ, ਬੀਬੀ ਗੁਰਬਚਨ ਕੌਰ, ਬੀਬੀ ਚਰਨ ਕੌਰ, ਬੀਬੀ ਬਲਵੀਰ ਕੌਰ, ਕੈਪਟਨ ਗੁਰਮੀਤ ਸਿੰਘ ਪੁੱਤਰ ਸ਼ਹੀਦ ਟਹਿਣ ਸਿੰਘ, ਸੁਖਚੈਣ ਸਿੰਘ ਭਰਾ ਸ਼ਹੀਦ ਰਾਜ ਸਿੰਘ, ਬੀਬੀ ਸਿਮਣਾ ਦੇਵੀ ਨੂੰ ਸਨਮਾਨਿਤ ਕੀਤਾ । ਇਸ ਮੋਕੇ ਤੇ ਬ੍ਰਿਗੇਡੀਅਰ ਜੀ ਜੇ ਸਿੰਘ, ਕਰਨਲ ਕੰਵਲਜੀਤ ਸਿੰਘ ਸੰਘਾ, ਕੈਪਟਨ ਜਸਵੰਤ ਸਿੰਘ, ਸੂਬੇਦਾਰ ਮੇਜਰ ਗੁਰਮੀਤ ਸਿੰਘ ਮੱਲੀ, ਸੂਬੇਦਾਰ ਸਰਬਜੀਤ ਸਿੰਘ, ਕੈਪਟਨ ਲਖਵਿੰਦਰ ਸਿੰਘ, ਡੀ ਐਸ ਪੀ ਰਘਬੀਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਕੈਪਟਨ ਇਸਬੀਰ ਸਿੰਘ ਸੰਧੂ, ਜਸਮੇਰ ਸਿੰਘ, ਕੈਪਟਨ ਪ੍ਰੀਤਮ ਸਿੰਘ, ਸੂਬੇਦਾਰ ਮੋਹਨ ਲਾਲ, ਬਲਵਿੰਦਰ ਸਿੰਘ ਢੀਂਡਸਾ, ਕੈਪਟਨ ਸੁਰਜੀਤ ਸਿੰਘ, ਭੈਣਾ ਸਿੰਘ ਸਿੱਧੂ, ਧਰਮਵੀਰ ਸਿੰਘ ਭਰਾ ਐਡਵੋਕੇਟ ਬਲਵਿੰਦਰ ਸਿੰਘ, ਐਡਵੋਕੇਟ ਦੀਪਕ ਅਤੇ ਸੈੰਕੜੇ ਸਾਬਕਾ ਫੌਜੀ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?