ਸ਼ਾਹਪੁਰ ਕੰਢੀ 18 ਦਸੰਬਰ (ਸੁਖਵਿੰਦਰ ਜੰਡੀਰ )-ਇਰੀਗੇਸ਼ਨ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਅੱਜ ਚੌਥੀ ਕਨਵੈਨਸ਼ਨ ਸੂਬਾ ਪ੍ਰਧਾਨ ਅਮਰ ਬਹਾਦੁਰ ਦੀ ਪ੍ਰਧਾਨਗੀ ਹੇਠ ਹੋਈ ਇਸ ਪ੍ਰੋਗਰਾਮ ਵਿੱਚ ਖ਼ਾਸ ਤੌਰ ਤੇ ਸੁਖਚੈਨ ਸਿੰਘ ਖਹਿਰਾ ਪ੍ਰਧਾਨ ਸਿਵਲ ਸਕੱਤਰੇਤ ਚੰਡੀਗਡ਼੍ਹ ਅਤੇ ਕਨਵੀਨਰ ਸਾਂਝਾ ਮੁਲਾਜ਼ਮ ਮੰਚ ਖਾਸ ਤੌਰ ਤੇ ਪਹੁੰਚੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਨਾਮ ਸੈਣੀ ਨੇ ਦੱਸਿਆ ਕਿ ਇਰੀਗੇਸ਼ਨ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ ਅੱਜ ਚੌਥੀ ਕਨਵੈਨਸ਼ਨ ਹੋਈ ਹੈ ਉਨ੍ਹਾਂ ਦੱਸਿਆ ਕਿ ਇਸ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਜਥੇਬੰਦੀ ਵੱਲੋਂ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਅਗਲੇ ਸਮੇਂ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਉਤੇ ਵਿਚਾਰ ਵਿਮਰਸ਼ ਵੀ ਕੀਤਾ ਗਿਆ ਹੈ ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਜਸਬੀਰ ਧਾਮੀ ਨੇ ਨਿਭਾਈ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਨਵੈਨਸ਼ਨ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮਤਾ ਵੀ ਪਾਸ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੱਟੇ ਗਏ ਭੱਤੇ ਬਹਾਲ ਕੀਤੇ ਜਾਣ 3 ਪ੍ਰਤੀਸ਼ਤ ਡੀ ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ 1-07-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਲਾਭ ਦਿੱਤਾ ਜਾਵੇ ਇਸ ਮੌਕੇ ੳੁਤੇ ਰਣਜੀਤ ਸਾਗਰ ਡੈਮ ਦੇ ਸਾਥੀ ਗੁਰਨਾਮ ਸਿੰਘ ਸੈਣੀ ਅਭਿਸ਼ੇਕ ਯੋਗੇਸ਼ਵਰ ਸੁਲਾਰੀਆ ਰਣਜੀਤ ਸਿੰਘ ਅਸ਼ਵਨੀ ਸ਼ਰਮਾ ਰਾਮ ਸਿੰਘ ਨਿਵੇਸ਼ ਡੋਗਰਾ ਕਪਤਾਨ ਸਿੰਘ ਪਰਮ ਜੀਤ ਕੁਮਾਰ ਪ੍ਰਸ਼ੋਤਮ ਗੁਰਦੀਪ ਸਫ਼ਰੀ ਜਤਿੰਦਰ ਸ਼ਰਮਾ ਅਤੇ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ