ਪਠਾਨਕੋਟ 18 ਦਸੰਬਰ( ਸੁਖਵਿੰਦਰ ਜੰਡੀਰ )ਇੱਕ ਸੋਹਨਾ ਅਤੇ ਤੰਦਰੁਸਤ ਸਰੀਰ ਜਿਸ ਦੀ ਸੰਭਾਲ ਸਾਡੇ ਆਪਣੇ ਹੱਥਾਂ ਵਿੱਚ ਹੁੰਦੀ ਹੈ ਪਰ ਅੱਜ ਦੇ ਦੌਰ ਵਿੱਚ ਨੌਜਵਾਨ ਪੀੜ੍ਹੀ ਜੋ ਨਸ਼ੇ ਵੱਲ ਵਧ ਰਹੀ ਹੈ ਉਸ ਨੂੰ ਰੋਕਣ ਲਈ ਸਰਕਾਰ ਵੱਲੋਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਕਡ਼ੀ ਦੇ ਚੱਲਦਿਆਂ ਅੱਜ ਪਠਾਨਕੋਟ ਵਿੱਚ ਸੋਨੀ ਇੰਟਰਪ੍ਰਾਈਜ਼ਿਜ਼ ਵੱਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕਾਂਗਰਸੀ ਨੇਤਾ ਅਸ਼ੀਸ਼ ਵਿਜ ਪਹੁੰਚੇ ਉੱਥੇ ਹੀ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਆਸਟਰੇਲੀਆ ਵਿੱਚ ਰਹਿ ਰਹੇ ਭਾਰਤੀ ਨੋਜਵਾਨ ਰੌਨ ਸਿੰਘ ਜੋ ਕਿ ਬਾਡੀ ਬਿਲਡਿੰਗ ਦੇ ਜਗਤ ਵਿਚ ਇਕ ਵੱਡਾ ਨਾਮ ਹੈ ਅਤੇ ਵੱਖ ਵੱਖ ਮੁਕਾਬਲਿਆਂ ਚ ਉਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਪ੍ਰੋਗਰਾਮ ਵਿਚ ਪਹੁੰਚਣ ਤੇ ਉਨ੍ਹਾਂ ਦਾ ਸੋਨੀ ਇੰਟਰਪ੍ਰਾਈਜ਼ਿਜ਼ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਰੌਨ ਸਿੰਘ ਨੇ ਨੌਜਵਾਨਾਂ ਨੂੰ ਆਪਣੇ ਬਾਰੇ ਦੱਸਿਆ ਉਥੇ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਸਰੀਰ ਦੀ ਸੰਭਾਲ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ ਇਸ ਦੇ ਨਾਲ ਹੀ ਉਹਨਾਂ ਨੇ ਬਾਡੀ ਬਿਲਡਿੰਗ ਜਗਤ ਵਿਚ ਨੌਜਵਾਨਾਂ ਨੂੰ ਅੱਗੇ ਵਧਣ ਲਈ ਕਈ ਤਰੀਕੇ ਵੀ ਦੱਸੇ ਜਿਸ ਤੋਂ ਬਾਅਦ ਪੂਰੇ ਪ੍ਰੋਗਰਾਮ ਸੰਬੰਧੀ ਕਾਂਗਰਸੀ ਨੇਤਾ ਅਸ਼ੀਸ਼ ਵਿਜ ਨੇ ਦੱਸਿਆ ਕਿ ਸੋਨੀ ਇੰਟਰਪ੍ਰਾਈਜ਼ਿਜ਼ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਉਨ੍ਹਾਂ ਦੱਸਿਆ ਕਿ ਜੋ ਨੋਜ਼ਵਾਨ ਬੌਡੀ ਬਿਲਡਿੰਗ ਜਗਤ ਵਿਚ ਆਪਣਾ ਨਾਮ ਬਣਾਉਣਾ ਚਾਹੁੰਦੇ ਹਨ ਅਤੇ ਜਿੰਮ ਵਿਚ ਜਾ ਕੇ ਮਿਹਨਤ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰੀਰਕ ਮਿਹਨਤ ਦੇ ਨਾਲ ਨਾਲ ਆਪਣੀ ਖੁਰਾਕ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਇਸ ਮੌਕੇ ਉਥੇ ਹੋਰ ਲੋਕ ਵੀ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ