ਭੋਗਪੁਰ 19 ਦਸੰਬਰ ( ਜੰਡੀਰ ) ਪੰਜਾਬ ਸਰਕਾਰ ਵੱਲੋਂ ਚਿੱਟੇ ਮੋਤੀਏ ਦੇ ਖਾਤਮੇ ਲਈ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਅਖਾਂ ਦਾਨ ਲਈ ਉਤਸਾਹਿਤ ਕਰਨ ਅਤੇ ਮੋਤੀਆਂ ਦੇ ਮਰੀਜ਼ਾਂ ਦੀ ਪਹਿਚਾਣ ਮੁਫਤ ਅਪ੍ਰੇਸ਼ਨ ਵੈਨ ਕਾਲਾ ਬਕਰਾ ਬਲਾਕ ਵਿਖੇ ਪਹੁੰਚੀ, ਡਾ: ਕਮਲਪਾਲ ਸਿੰਘ ਐਸ ਐਮ ਓ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਉਨ੍ਹਾਂ ਕਿਹਾ ਕਿ ਮੋਤੀਆ ਉਮਰ ਦੇ ਹਿਸਾਬ ਨਾਲ ਗੰਭੀਰ ਸਮੱਸਿਆ ਹੈ ਅਤੇ ਇਸ ਤੇ ਕਾਬੂ ਪਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਅਤੇ ਇਸ ਵੈਨ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੇ ਯਤਨ ਹਨ, ਇਸ ਮੌਕੇ ਤੇ ਡਾ: ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ,ਰਣਜੀਤ ਸਿੰਘ, ਰਾਜਨ ਕੁਮਾਰ ਆਦਿ ਹਾਜਰ ਸਨ