ਸ਼ਾਹਪੁਰਕੰਢੀ 20 ਦਸੰਬਰ ( ਸੁਖਵਿੰਦਰ ਜੰਡੀਰ ) ਧਾਰ ਕਲਾਂ ਚੌਕ ਵਿਖੇ ਕਿਸਾਨਾਂ ਵੱਲੋਂ ਇਕ ਵੱਡਾ ਧਰਨਾ ਪ੍ਰਦਰਸ਼ਨ ਕਿਸਾਨ ਸੰਘਰਸ਼ ਮੋਰਚੇ ਧਾਰ ਕਲਾਂ ਦੇ ਪ੍ਰਧਾਨ ਸਵਰਨ ਸਲਾਰੀਆ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਧਰਨਾ ਪ੍ਰਦਰਸ਼ਨ ਵਿਚ ਧਾਰ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਹਿੱਸਾ ਲਿਆ ਇਸਦੇ ਨਾਲ ਹੀ ਧਾਰ ਬਲਾਕ ਦੀਆਂ 70 ਪੰਚਾਇਤਾਂ ਦੀ ਜ਼ਮੀਨ ਨੂੰ ਵਾਪਸ ਕਿਸਾਨਾਂ ਨੂੰ ਦਿਵਾਉਣ ਦੇ ਸਮਰਥਨ ਵਿਚ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਇਸ ਧਰਨੇ ਪ੍ਰਦਰਸ਼ਨ ਵਿੱਚ ਪਹੁੰਚੇ ਇਸ ਮੌਕੇ ਧਰਨੇ ਨੂੰ ਸੰਬੋਧਿਤ ਕਰਦੇ ਹੋਏ ਕਿਸਾਨ ਸੰਘਰਸ਼ ਮੋਰਚਾ ਧਾਰ ਕਲਾਂ ਦੇ ਪ੍ਰਧਾਨ ਸਵਰਨ ਸਲਾਰੀਆ ਨੇ ਦੱਸਿਆ ਕਿ ਧਾਰ ਇਲਾਕੇ ਦੀਆਂ 70 ਪੰਚਾਇਤਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਜੋ ਕੇ ਜੰਗਲਾਤ ਵਿਭਾਗ ਮਲਣ ਦੇ ਇਰਾਦੇ ਵਿੱਚ ਹੈ ਉਨ੍ਹਾਂ ਕਿਹਾ ਕਿ ਕਿਸਾਨ ਇਸ ਫ਼ੈਸਲੇ ਦੇ ਖ਼ਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਜਦ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਨਹੀਂ ਮਿਲਦੀਆ ਵਿਰੋਧ ਇਸੇ ਤਰ੍ਹਾਂ ਰਹੇਗਾ ਕਿਸਾਨ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ,ਉਥੇ ਹੀ ਧਰਨੇ ਚ ਪਹੁੰਚੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਧਾਰ ਬਲਾਕ ਦੇ ਕਿਸਾਨਾ ਦੇ ਸਮਰਥਨ ਵਿੱਚ ਉਹ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਸਰਕਾਰ ਕੋਲੋਂ ਕਿਸਾਨਾਂ ਦੀਆਂ ਜ਼ਮੀਨਾਂ ਵਾਪਸ ਦਿਵਾਉਣ ਲਈ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ ਇਸ ਮੌਕੇ ਤੇ ਕਾਂਗਰਸ ਦੇ ਸੀਨੀਅਰ ਨੇਤਾ ਅਮਿਤ ਸਿੰਘ ਮੰਟੂ ਮੌਕੇ ਤੇ ਪਹੁੰਚੇ ਅਤੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਕਿਸਾਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਨਹੀਂ ਹੋਣ ਦੇਣਗੇ ਇਸ ਮੌਕੇ ਤੇ ਅਮਿਤ ਮੰਟੂ ਦੇ ਨਾਲ ਹੋਣ ਆਗੂ ਵੀ ਹਾਜਰ ਸਨ