ਮੋਗਾ/ਬਾਘਾਪੁਰਾਣਾ 21 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਕਾਮਰੇਡ ਚਰਨ ਸਿੰਘ ਨੇ ਪੈ੍ਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਦਿੱਲੀ ਮੋਰਚੇ ਦੀ ਜਿੱਤ ਦੀ ਖੁਸ਼ੀ ਸਾਰੇ ਪਿੰਡ ਵਿਚ ਮਨਾਈ ਗਈ । 19 ਦਸੰਬਰ ਨੂੰ ਸ਼ਾਮ ਪੰਜ ਵਜੇ ਗੁਰਦੁਆਰੇ ਨੇੜੇ ਸੱਥ ਵਿੱਚ ਕੱਠ ਕੀਤਾ ਗਿਆ । ਪਿੰਡ ਦੀਆਂ ਬੀਬੀਆਂ ਜਾਗੋ ਤਿਆਰ ਕਰਕੇ ਲੈ ਕੇ ਆਈਆਂ । ਜਾਗੋ ਸ਼ੁਰੂ ਕਰਨ ਤੋਂ ਪਹਿਲਾਂ ਦਿੱਲੀ ਨੂੰ ਟਰੈਕਟਰ ਲਿਜਾਣ ਵਾਲੇ ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਨੂੰ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਤ ਕੀਤਾ । ਪਿੰਡ ਵਾਲਿਆਂ ਨੇ ਹਾਰਾਂ ਦੇ ਨਾਲ ਗੁਰਦੀਪ ਸਿੰਘ ਦੇ ਟਰੈਕਟਰ ਨੂੰ ਸਜਾਇਆ ਹੋਇਆ ਸੀ । ਟਰੈਕਟਰ ਨੂੰ ਵੀ ਜਾਗੋ ਵਾਲੇ ਮਾਰਚ ਵਿਚ ਸ਼ਾਮਲ ਕੀਤਾ ਗਿਆ । ਜਾਗੋ ਅਤੇ ਲੋਕ ਮਾਰਚ ਪਿੰਡ ਦੀਆਂ ਗਲੀਆਂ ਵਿੱਚ ਜਾਗੋ ਗਾਉਂਦਾ ਅਤੇ ਜੇਤੂ ਨਾਅਰੇ ਮਾਰਦਾ ਹੋਇਆ ਗੁਜ਼ਰਿਆ। ਰਸਤੇ ਵਿੱਚ ਹਰਿੰਦਰ ਸਿੰਘ ਰਾਏ ਨੇ ਟਰੈਕਟਰ ਵਾਲੇ ਗੁਰਦੀਪ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ । ਯਾਦ ਰਹੇ ਇਸ ਪਰਿਵਾਰ ਨੇ ਯੂਨੀਅਨ ਨੂੰ ਦਿੱਲੀ ਘੋਲ ਲਈ ਇਕਵੰਜਾ ਹਜ਼ਾਰ ਰੁਪਏ ਦਾਨ ਵੀ ਦਿੱਤਾ ਸੀ ।ਸਾਰੇ ਪਿੰਡ ਤੇ ਲੋਕਾਂ ਵਿੱਚ ਲੋਹੜੇ ਦਾ ਚਾਅ ਸੀ । ਸਨਮਾਨਤ ਕਰਨ ਪਿੱਛੋਂ ਜਾਗੋ ਮਾਰਚ ਅੱਗੇ ਗਲੀਆਂ ਵਿਚ ਦੀ ਹੁੰਦਾ ਹੋਇਆ ਉਸੇ ਸੱਥ ਵਿੱਚ ਪੁੱਜ ਗਿਆਇੱਥੇ ਹੋਈ ਰੈਲੀ ਨੂੰ ਬੀ ਕੇ ਯੂ ਕ੍ਰਾਂਤੀਕਾਰੀ ਔਰਤ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕੇ ਸਾਰੇ ਨਗਰ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ।ਮੈ ਨਗਰ ਦਾ ਅਤੇ ਐੱਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੀ ਹਾਂ ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਸੰਬੋਧਨ ਕਰਦਿਆਂ ਕਿਹਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਬੂਟਾ ਭਜਨ ਸਿੰਘ ਅਤੇ ਜੀਤੀ ਬਾਬਾ ਨੇ ਲਾਇਆ ਸੀ । ਕਿਸਾਨ ਜਥੇਬੰਦੀ ਉਸਾਰਨ ਪਿੱਛੇ ਸਭ ਤੋਂ ਵੱਡਾ ਯੋਗਦਾਨ ਕਾਮਰੇਡ ਚਰਨ ਸਿੰਘ ਦਾ ਹੈ।ਚਰਨ ਸਿੰਘ ਗਾਲਬ ਪਿੰਡ ਚੋਂ ਉੱਠ ਕੇ ਧੂੜਕੋਟ ਕਲਾਂ ਦਾ ਵਾਸੀ ਬਣਿਆ । ਕਾਮਰੇਡ ਚਰਨ ਸਿੰਘ ਕੋਲ ਇਹ ਜਥੇਬੰਦੀਆਂ ਉਸਾਰਨ ਦਾ ਤਜਰਬਾ ਸੀ ਜਿਸ ਕਰਕੇ ਉਹ ਸਫ਼ਲ ਹੋਇਆ।
Author: Gurbhej Singh Anandpuri
ਮੁੱਖ ਸੰਪਾਦਕ