ਬਾਘਾਪੁਰਾਣਾ 20 (ਰਾਜਿੰਦਰ ਸਿੰਘ ਕੋਟਲਾ)ਪਿੰਡ ਲੰਗਿਆਣਾ ਪੁਰਾਣਾ ਦੇ ਦੋ ਕਿਸਾਨ ਲਖਵੀਰ ਸਿੰਘ ਅਤੇ ਮੇਜਰ ਸਿੰਘ ਜਿਨ੍ਹਾਂ ਨੇ ਲੰਮੇ ਚੋਲੇ ਕਿਸਾਨੀ ਅੰਦੋਲਨ ਦੌਰਾਨ ਵੱਖ ਵੱਖ ਥਾਵਾਂ ਤੇ ਚੱਲ ਰਹੇ ਕਿਸਾਨੀ ਧਰਨੇ ਅੱਜ ਹਾਜਰੀਆਂ ਲਗਵਾ ਕੇ ਨਿਰੰਤਰ ਸੇਵਾਵਾਂ ਨਿਭਾਈਆਂ ਹਨ ਇਹਨਾਂ ਦੀ ਸਮੂਹ ਨਗਰ ਦੇ ਸਹਿਯੋਗ ਨਾਲ ਬਾਬਾ ਗੁਰਦਿਆਲ ਸਿੰਘ ਗ੍ਰੰਥੀ ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਲੰਗੇਆਣਾ ਪੁਰਾਣਾ ਵੱਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ ਬਾਬਾ ਗੁਰਦਿਆਲ ਸਿੰਘ ਨੇ ਇਸ ਮੌਕੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਹ ਸੰਘਰਸ਼ ਇਕ ਇਤਿਹਾਸਕ ਸੰਘਰਸ਼ ਦਾ ਰੂਪ ਧਾਰਨ ਕਰ ਗਿਆ ਹੈ ਜਿਸ ਨੂੰ ਕਿਸਾਨ ਭਰਾਵਾਂ ਨੇ ਇੱਕਜੁਟ ਹੋ ਕੇ ਜਿੱਤਿਆ ਹੈ ਇਹ ਸਾਡੇ ਏਕੇ ਦੀ ਇੱਜਤ ਹੈ ਘਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਏਸ ਸਨਮਾਨ ਤੋਂ ਪਹਿਲਾਂ ਪਿੰਡ ਦੇ ਕਿਸਾਨਾਂ ਵੱਲੋਂ ਪਿੰਡ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਅਤੇ ਲੱਡੂ ਵੰਡੇ ਗਏ ਇਸ ਮੌਕੇ ਮਾਘ ਸਿੰਘ ਰਣਜੀਤ ਸਿੰਘ ਸ਼ੇਰ ਸਿੰਘ ਜੁਗਰਾਜ ਸਿੰਘ ਕੁਲਵਿੰਦਰ ਸਿੰਘ ਗੁਰਤੇਜ ਸਿੰਘ ਸੁਖਚੈਨ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ