ਭੋਗਪੁਰ 20 ਦਸੰਬਰ ( ਜੰਡੀਰ ) 4 ਨੌਜਵਾਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ ਸੂਚਨਾ ਅਨੁਸਾਰ ਭੋਗਪੁਰ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ, ਆਦਮਪੁਰ ਟੀ ਪੁਆਇੰਟ ਦੇ ਨਾਕਾਬੰਦੀ ਏ ਐਸ ਆਈ ਤਲਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਮਨਜਿੰਦਰ ਸਿੰਘ, ਅਤੇ ਦਿਲਾਵਰ ਸਿੰਘ ਵਲੋਂ ਇੰੰਡੀਕਾਕਾਰ 01ਏ 9798 ਨੂੰ ਰੋਕਿਆ ਗਿਆ ਤਾਂ ਨੌਜਵਾਨਾ ਹੈਰੋਇਨ ਅਤੇ ਹਥਿਆਰਾਂ ਸਮੇਤ ਕਾਬੂ ਕਰਕੇ ਥਾਣਾ ਭੋਗਪੁਰ ਵਿਖੇ ਲਿਆਂਦਾ ਗਿਆ ਹੈ, 4 ਦੋਸ਼ੀ (1) ਬਰਿੰਦਰ ਸਿੰਘ ਸੰਧੂ ਪੁੱਤਰ ਦਵਿੰਦਰ ਸਿੰਘ ਹਾਊਸ ਨੰਬਰ 191 ਗਲੀ ਨੰਬਰ 3 ਨਿਊ ਅਮਰ ਨਗਰ ਜਲੰਧਰ, ਡਵੀਜਨ 1 ( 2) ਅਮਿਤ ਹੰਸ ਪੁੱਤਰ ਰਾਜ ਕੁਮਾਰ, ਹਾਊਸ ਨੰਬਰ 295 ਨੀਲਾ ਮਹਿਲ ਮਾਈ ਹੀਰਾ ਗੇਟ ਨਜ਼ਦੀਕ ਚਿੰਤਪੁਰਨੀ ਮੰਦਿਰ, ਡਵੀਜਨ 3 ਅਤੇ (3) ਸ਼ਸੀ ਕੁਮਾਰ ਪੁੱਤਰ ਅਨੰਤ ਰਾਮ ਹਾਊਸ ਨੰਬਰ 88 ਗਲੀ ਨੰਬਰ 4 ਨਿਊ ਅਮਰ ਨਗਰ ਗੁਲਾਬ ਦੇਵੀ, ਰੋਡ ਡਵੀਜਨ 1, ਅਤੇ ਚੌਥਾ ਅਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਹੇਲਰਾ ਮਕਸੂਦਾਂ ਜਲੰਧਰ ਦਾ ਹੈ ਭੋਗਪੁਰ ਦੇ ਥਾਣਾ ਇੰਚਾਰਜ ਹਰਿੰਦਰ ਸਿੰਘ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ