ਭੋਗਪੁਰ 21ਦਸੰਬਰ ( ਸੁੱਖ ਜੰਡੀਰ ) ਜ਼ਿਲਾ ਵੈਦ ਮੰਡਲ (ਰਜਿ) ਵਲੋਂ ਭਗਵਾਨ ਸ਼੍ਰੀ ਧਨਵੰਤਰੀ ਜੀ ਦੇ ਜਨਮ ਦਿਨ ਤੇ ਇਕ ਵਿਸ਼ਾਲ ਸਮਾਰੋਹ ਪ੍ਰਧਾਨ ਤਰਸੇਮ ਸਿੰਘ ਸੰਧਰ ਦੀ ਅਗਵਾਈ ਹੇਠ ਹੋਟਲ ਸੀਰਾਜ ਰਿਜੈਸੀ ਖਾਨਪੁਰੀ ਗੇਟ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ, ਜਿਸ ਵਿੱਚ ਜਸਵੀਰ ਸਿੰਘ ਰਾਜਾ ਪ੍ਰਧਾਨ ਐਨ.ਆਰ.ਆਈ ਸੋਸਾਇਟੀ, ਡਾ ਵਿਨੀਤ ਸ਼ਰਮਾ ਪ੍ਰਧਾਨ ਆਈ.ਐਨ.ਓ ਅਤੇ ਵੈਦ ਰੂਬਲ ਵਲੋਂ ਮੁਖ ਮਹਿਮਾਨ ਸ਼ਾਮਿਲ ਹੋਏ ਸਮਾਰੋਹ ਦਾ ਉਦਘਾਟਨ ਜਸਵੀਰ ਸਿੰਘ ਰਾਜਾ ਵਲੋਂ ਕੀਤਾ ਗਿਆ, ਇਸ ਮੌਕੇ ਮੁਖ ਮਹਿਮਾਨ ਜਸਵੀਰ ਸਿੰਘ ਰਾਜਾ ਵਲੋਂ ਕੀਤਾ ਗਿਆ, ਇਸ ਮੌਕੇ ਮੁਖ ਮਹਿਮਾਨ ਜਸਵੀਰ ਸਿੰਘ ਰਾਜਾ ਨੇ ਜਿਥੇ ਜ਼ਿਲਾ ਵੈਦ ਮੰਡਲ ਵੱਲੋ ਆਮ ਲੋਕਾਂ ਨੂੰ ਆਯੁਰਵੈਦਿਕ ਪ੍ਰਣਾਲੀ ਰਾਹੀਂ ਸਸਤਾ ਤੇ ਵਧੀਆ ਇਲਾਜ਼ ਕਰਨ ਲਈ ਧੰਨਵਾਦ ਕੀਤਾ, ਉਥੇ ਉਨ੍ਹਾਂ ਕਿਹਾ ਕਿ ਪ੍ਰਧਾਨ ਤਰਸੇਮ ਲਾਲ ਸੰਧਰ ਦੀ ਅਗਵਾਈ ਵਿਚ ਆਯੁਰਵੈਦਿਕ ਪ੍ਰਣਾਲੀ ਵਿਸਥਾਰ ਕੀਤਾ ਜਾ ਰਿਹਾ ਹੈਂ ਉਹ ਇਕ ਸਲਾਗਾਯੋਗ ਉਪਰਾਲਾ ਹੈ । ਇਸ ਮੌਕੇ ਪ੍ਰਧਾਨ ਤਰਸੇਮ ਲਾਲ ਸੰਧਰ ਵਲੋਂ ਮੁਖ ਮਹਿਮਾਨ ਜਸਵੀਰ ਸਿੰਘ ਰਾਜਾ ਸਮੇਤ ਸਮਾਰੋਹ ‘ਚ ਪਹੁੰਚੀਆਂ ਪ੍ਰਮੁੱਖ ਸਖਸੀਅਤਾ ਨੂੰ ਸਨਮਾਨਿਤ ਕੀਤਾ ਗਿਆ ਉਥੇ ਉਨ੍ਹਾਂ ਵਲੋਂ ਆਏ ਹੋਏ ਸਮੂਹ ਵੈਦ ਸਾਹਿਬਾਨਾਂ ਨੂੰ ਵੀ ਸਨਮਾਨਿਤ ਕੀਤਾ
ਇਸ ਮੌਕੇ ਦੇਸੀ ਜੜ੍ਹੀ ਬੂਟੀਆਂ ਦੀ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਜੜ੍ਹੀ ਬੂਟੀਆਂ ਤੋਂ ਜਾਣੂ ਕਰਵਾਇਆ