ਬਾਘਾਪੁਰਾਣਾ 21 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਡੀ ਐਸ ਪੀ ਜਸਬਿੰਦਰ ਸਿੰਘ ਖਹਿਰਾ ਦੀ ਬਦਲੀ ਹੋਣ ਨਾਲ ਨਵਨਿਯੁਕਤ ਡੀ ਐਸ ਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਸ਼ਹਿਰ ਦੀ ਗੁੰਝਲਦਾਰ ਬਣੀ ਟ੍ਰੈਫਿਕ ਸਮੱਸਿਆ ਦਾ ਹੱਲ ਜਾਨਣ ਅਤੇ ਇਸ ਦਾ ਹੱਲ ਕੱਢਣ ਲਈ ਸਥਾਨਕ ਸ਼ਹਿਰ ਦਾ ਪੈਦਲ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣਾ ਸਮਾਨ ਸੀਮਤ ਜਗ੍ਹਾ ਤੱਕ ਹੀ ਰੱਖਣ ਅਤੇ ਵਾਹਨ ਚਾਲਕ ਨੂੰ ਕਿਹਾ ਕਿ ਉਹ ਆਪਣੇ ਵਾਹਨ ਰਾਈਟ ਸਾਈਡ ਚਲਾ ਕਾ ਸੜ੍ਹਕ ਦੇ ਬਣੇ ਕੱਟਾਂ ਤੋਂ ਹੀ ਮੌੜਨ ਤਾਂ ਜੋ ਟ੍ਰੇੈਫਿਕ ‘ਚ ਵਿਗਨ ਨਾ ਪੈ ਸਕੇ ਅਤੇ ਟ੍ਰੇੈਫਿਕ ਸੁਚਾਰੂ ਢੰਗ ਨਾਕ ਚੱਲ ਸਕੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਿਦਆਂ ਉਨ੍ਹਾ ਕਿਹਾ ਕਿ ਉਹ ਲਾਅ ਐੰਡ ਆਰਡਰ ਦੀ ਸਥਿਤੀ ਨੂੰ ਕਿਸੇ ਵੀ ਹਾਲਤ ਨਹੀਂ ਵਿਗੜਨ ਨਹੀਂ ਦੇਣਗੇ ਅਤੇ ਨਾ ਹੀ ਕਾਨੂੰਨ ਕਿਸੇ ਨੂੰ ਹੱਥ ‘ਚ ਲੈਣ ਦੇਣਗੇ।ਪਿਛਲੇ ਦਿਨੀ ਸ਼ਹਿਰ ‘ਚ ਹੋਈਆਂ ਚੋਰੀਆਂ ਅਤੇ ਲੁਟਖੋਹ ਬਾਰੇ ਪੁੱਛਣ ‘ਤੇ ਉਨ੍ਹਾਂ ਗਲਤ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ‘ਤੇ ਬਾਜ ਅੱਖ ਰੱਖੀ ਜਾਵੇਗੀ।ੲਿਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ,ਸਰਬਜੀਤ ਸਿੰਘ ਰੀਡਰ,ਪਰਗਟ ਸਿੰਘ ਅਤੇ ਹੋਰ ਸਟਾਫ ਵੀ ਹਾਜਰ ਸੀ।
Author: Gurbhej Singh Anandpuri
ਮੁੱਖ ਸੰਪਾਦਕ