ਮਜੀਠੀਆ ਖਿਲਾਫ ਪਰਚਾ ਸਿਆਸਤ ਤੋਂ ਪ੍ਰੇਰਿਤ
ਬਾਘਾਪੁਰਾਣਾ,21ਦਸੰਬਰ (ਰਾਜਿੰਦਰ ਸਿੰਘ ਕੋਟਲਾ):ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ‘ਤੇ ਮੋਹਾਲੀ ਥਾਣੇ ਵਿਖੇ ਕੀਤਾ ਪਰਚਾ ਦਰਜ ਸਿਰਫ ਤੇ ਸਿਰਫ ਹੱਥੋਂ ਸੱਤਾ ਖੁਸਦੀ ਹੋਈ ਦੇਖ ਘਬਰਾਹਟ ਦਾ ਨਜੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਤੇ ਹਲਕਾ ਬਾਘਾਪੁਰਾਣਾ ਦੇ ਉਮੀਦਵਾਰ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਫਿਤਰਤ ਹੈ ਕਿ ਉਹ ਸਿਆਸੀ ਲਾਹਾ ਲੈਣ ਲਈ ਪਤਾ ਨਹੀਂ ਕਿੱਥੋਂ ਤੱਕ ਗਿਰ ਸਕਦੀ ਹੈ।ਉਨ੍ਹਾਂ ਕਿਹਾ ਕਿ ਜੋ ਲੋਕ ਜੱਦੀ -ਪੁਸ਼ਤੀ ਧਨਾਢ ਤੇ ਸਿਆਸੀ ਅਸਰ -ਰਸੂਖ ਵਾਲੇ ਹੋਣ ਉਹ ਇਹੋ ਜਾ ਘਟੀਆ ਕੰਮ ਨਹੀਂ ਕਰਦੇ । ਉਨ੍ਹਾਂ ਕਿਹਾ ਕਿ ਉਹ ਮਜੀਠੀਆ ਖਿਲਾਫ ਹੋਏ ਦਰਜ ਪਰਚੇ ਦੀ ਪੁਰਜੋਰ ਨਿੰਦਾ ਕਰਦੇ ਹਨ ਅਤੇ ਕਾਂਗਰਸ ਪਾਰਟੀ ਨੂੰ ਚਿਤਾਵਨੀ ਦਿੰਦੇ ਹਨ ਕਿ ਅਕਾਲੀ ਦਲ ਇਹੋ ਜਿਹੇ ਝੂਠੇ ਪਰਚਿਆਂ ਤੋਂ ਡਰਨ ਵਾਲੀ ਪਾਰਟੀ ਨਹੀਂ ।ਉਨ੍ਹਾਂ ਤੋਂ ਅਗਲੀ ਰੂਪ ਰੇਖਾ ਪੁੱਛਣ ‘ਤੇ ੳੁਨ੍ਹਾਂ ਕਿਹਾ ਕਿ ਜੋ ਪਾਰਟੀ ਦਾ ਹੁਕਮ ਹੋਵੇਗਾ ਉਸ ਮੁਤਾਬਕ ਕਾਂਗਰਸ ਸਰਕਾਰ ਖਿਲਾਫ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਗੁਰਜੰਟ ਸਿੰਘ ਭੁੱਟੋ,ਕੌਮੀ ਯੂਥ ਆਗੂ ਜਗਮੋਹਨ ਸਿੰਘ ,ਪਵਨ ਢੰਡ ਸ਼ਹਿਰੀ ਪ੍ਰਧਾਨ,ਸੀਨੀਅਰ ਆਗੂ ਜਗਸੀਰ ਸਿੰਘ ਲੰਗੇਆਣਾ,ਜੈਲ ਸਿੰਘ ਲੰਗੇਆਣਾ,ਚੈਰੀ ਭਾਟੀਆ ਆਦਿ ਹਾਜਰ ਸਨ।..
Author: Gurbhej Singh Anandpuri
ਮੁੱਖ ਸੰਪਾਦਕ