ਨੌਸਿਹਰਾ ਪਨੂੰਆ -22 ਦਸੰਬਰ ( ਡਾਕਟਰ ਜਗਜੀਤ ਸਿੰਘ ਬੱਬੂ) ਸਥਾਨਕ ਕਸਬੇ ਦੀ ਪੱਤੀ ਦਾਸਕੀ ਦੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਸਨਮਾਨ ਸਮਾਰੋਹ ਵਿਚ ਮੋਰਚਾ ਜਿੱਤ ਕੇ ਆਏ ਕਿਸਾਨਾ ਦਾ ਸਵਾਗਤ ਕੀਤਾ ਗਿਆ ! ਚੈਅਰਮੈਨ ਇੱਕਬਾਲ ਸਿੰਘ ਜੀ ਮੈਣੀ ਨੇ ਇਲਾਕੇ ਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਥੇਬੰਦੀ ਜਿਸ ਦੀ ਅਗਵਾਈ ਕੰਵਲਪਰੀਤ ਸਿੰਘ ਪਨੂੰ ਕਰ ਰਹੇ ਸਨ ਉਹਨਾਂ ਦੇ ਨਾਲ ਪਹੁੰਚੇ ਪਿੰਡਾ ਤੋ ਆਏ ਕਿਸਾਨ ਆਗੂਆਂ ਦਾ ਗਲ ਵਿੱਚ ਸਿਰੋਪਾਓ , ਲੋਈ ਅਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ ! ਇਸ ਮੌਕੇ ਇੱਕਬਾਲ ਸਿੰਘ ਮੈਣੀ ਚੈਅਰਮੈਨ ਨੇ ਇਲਾਕੇ ਦੀਆਂ ਸੰਗਤਾ ਵੱਲੋ ਕਿਸਾਨਾ ਦਾ ਮੌਰਚਾ ਜਿੱਤ ਕੇ ਇੱਥੇ ਆਉਣ ਤੇ ਧੰਨਵਾਦ ਕੀਤਾ ! ਇਸ ਮੌਕੇ ਇਹਨਾਂ ਤੋ ਇਲਾਵਾ ਹੀਰਾ ਸਿੰਘ ਮੈਂਬਰ , ਸਤਬੀਰ ਸਿੰਘ ਨੰਦਪੁਰ , ਰਣਜੀਤ ਸਿੰਘ ਰਾਣਾ , ਇੱਕਬਾਲ ਸਿੰਘ ਪਨੂੰ , ਰਣਜੀਤ ਸਿੰਘ ਬਾਦਲ , ਕਾਹਨ ਸਿੰਘ , ਗੱਜਨ ਸਿੰਘ , ਨਿਸਾਨ ਸਿੰਘ ਦੇਸੂਵਾਲਾ , ਗੁਰਭੇਜ ਸਿੰਘ , ਸੂਬੇਦਾਰ ਬਲਵੰਤ ਸਿਘ , ਸੂਬੇਦਾਰ ਗੁਰਭੇਜ ਸਿੰਘ , ਕਰਤਾਰ ਸਿੰਘ ਨੰਦਪੁਰ ਆਦਿ ਮੌਜੂਦ ਸਨ !