ਸ਼ਾਹਪੁਰ ਕੰਢੀ 22 ਦਸੰਬਰ ( ਜੰਡੀਰ )- ਮਨੁੱਖੀ ਸਰੀਰ ਨੂੰ ਨਿਰੋਗ ਅਤੇ ਤੰਦਰੁਸਤ ਰੱਖਣ ਵਿੱਚ ਖੇਡਾਂ ਇਕ ਵੱਡੀ ਭੂਮਿਕਾ ਨਿਭਾਉਂਦੀਆਂ ਹਨ ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਗਰੀਨਲੈਂਡ ਕ੍ਰਿਕਟ ਕਲੱਬ ਵੱਲੋਂ ਕਲੱਬ ਆਗੂ ਇੰਦਰਜੀਤ ਗੁਪਤਾ ਅਤੇ ਕਾਰਜਕਾਰੀ ਆਗੂ ਡਾ ਐਮਐਲ ਅੱਤਰੀ ਦੀ ਅਗਵਾਈ ਹੇਠ ਆਯੋਜਿਤ ਓਪਨ ਪੰਜਾਬ ਟਵੰਟੀ ਟਵੰਟੀ ਕ੍ਰਿਕਟ ਟੂਰਨਾਮੈਂਟ ਵਿੱਚ ਅੱਜ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਵਿਚ ਇਕ ਫਰੈਂਡਲੀ ਮੈਚ ਕਰਵਾਇਆ ਗਿਆ ਮੈਚ ਦੀ ਸ਼ੁਰੂਅਾਤ ਟਾਸ ਜਿੱਤ ਕੇ ਪ੍ਰਿੰਟ ਮੀਡੀਆ ਵੱਲੋਂ ਪਹਿਲੇ ਨੰਬਰ ਤੇ ਬੱਲੇਬਾਜ਼ੀ ਕਰ ਕੀਤੀ ਗਈ ਅਠਾਰਾਂ ਓਵਰਾਂ ਦੇ ਕਰਵਾਏ ਜਾ ਰਹੇ ਇਸ ਮੈਚ ਵਿੱਚ ਪ੍ਰਿੰਟ ਮੀਡੀਆ ਦੀ ਟੀਮ ਵੱਲੋਂ ਤਿੱਨ ਵਿਕਟਾਂ ਵਿਚ 185 ਰਨ ਬਣਾਏ ਗਏ ਜਿਨ੍ਹਾਂ ਵਿਚੋਂ ਪ੍ਰਿੰਟ ਮੀਡੀਆ ਟੀਮ ਦੇ ਪੰਕਜ ਵੱਲੋਂ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਸੈਂਕਡ਼ਾ ਜਡ਼ਿਆ ਗਿਆ ਉੱਥੇ ਹੀ ਪ੍ਰਿੰਟ ਮੀਡੀਆ ਦੀ ਬਾਕੀ ਟੀਮ ਨੇ ਵੀ ਚੰਗਾ ਪ੍ਰਦਰਸ਼ਨ ਦਿਖਾਉਂਦੇ ਹੋਏ 18 ਓਵਰਾਂ ਵਿਚ ਇੱਕ ਸੌ ਪਚਾਸੀ ਰਨ ਮਾਰ ਕੇ ਆਪਣੀ ਵਾਰੀ ਨੂੰ ਪੂਰਾ ਕੀਤਾ ਜਿਸ ਤੋਂ ਬਾਅਦ ਇਲੈਕਟ੍ਰੋਨਿਕ ਮੀਡੀਆ ਦੀ ਟੀਮ ਬੱਲੇਬਾਜ਼ੀ ਵਿੱਚ ਉੱਤਰੀ ਅਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਇਲੈਕਟ੍ਰੋਨਿਕ ਮੀਡੀਆ ਦੀ ਟੀਮ ਵਲੋਂ ਬੱਲੇਬਾਜ਼ੀ ਵਿਚ ਸਭ ਤੋਂ ਪਹਿਲਾਂ ਪਵਨ ਅਤੇ ਅਭੀਸ਼ੇਕ ਵੱਲੋਂ ਬੱਲੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਇਲੈਕਟ੍ਰੋਨਿਕ ਮੀਡੀਆ ਦੇ ਬਾਕੀ ਮੈਂਬਰਾਂ ਵੱਲੋਂ ਵੀ ਆਪਣਾ ਆਪਣਾ ਪ੍ਰਦਰਸ਼ਨ ਦਿਖਾਇਆ ਗਿਆ ਇਲੈਕਟ੍ਰੋਨਿਕ ਮੀਡੀਆ ਦੀ ਟੀਮ ਵਿੱਚ ਜਤਿਨ ਨੇ ਪੂਰੇ ਮੈਚ ਨੂੰ ਬੰਨ੍ਹੀ ਰੱਖਿਆ ਅੰਤ ਵਿੱਚ ਇਲੈਕਟ੍ਰੋਨਿਕ ਮੀਡੀਆ ਦੀ ਟੀਮ 4 ਵਿਕਟਾਂ ਵਿੱਚ 166 ਰਨ ਮਾਰੇ ਜਿਸ ਦੇ ਸਿੱਟੇ ਵਜੋਂ ਪ੍ਰਿੰਟ ਮੀਡੀਆ ਦੀ ਟੀਮ ਤੇ ਜਿੱਤ ਦਾ ਸਿਹਰਾ ਬੰਨ੍ਹਿਆ ਗਿਆ ਇਸ ਮੌਕੇ ਉਥੇ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਸਾਰੇ ਮੈਂਬਰ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ