ਭੋਗਪੁਰ 25 ਦਸੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੇ ਗੁਰੂ ਨਾਨਕ ਨਗਰ ਦੇ ਨੌਜਵਾਨ ਬਲਜੀਤ ਸਿੰਘ ਪੁੱਤਰ ਬਲਵੰਤ ਸਿੰਘ ਨੇ ਰਾਤ ਸਮੇਂ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ, ਕਾਰਨ ਦਾ ਕੋਈ ਖਾਸ ਪਤਾ ਨਹੀਂ ਲੱਗ ਸਕਿਆ, ਦੱਸਿਆ ਜਾ ਰਿਹਾ ਹੈ ਕਿ ਬਲਜੀਤ ਸਿੰਘ ਦੇ ਮਾਂ-ਬਾਪ ਦੀ ਪਹਿਲੇ ਹੀ ਮੌਤ ਹੋ ਚੁੱਕੀ ਹੈ ਅਤੇ ਬਲਜੀਤ ਸਿੰਘ ਕਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ, ਮਿਲੀ ਸੂਚਨਾ ਅਨੁਸਾਰ ਕੋਈ ਪਿਆਰ ਸਬੰਧ ਦੱਸੇ ਜਾ ਰਹੇ ਹਨ,ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਬਾਕੀ ਮਾਂਮਲਾ ਤਾਂ ਪੁਲਿਸ ਦੀ ਕਾਰਵਾਈ ਤੇ ਹੀ ਪਤਾ ਚਲੇਗਾ।ੋ