ਜੁਗਿਆਲ 25 ਦਸੰਬਰ ( ਸੁਖਵਿੰਦਰ ਜੰਡੀਰ ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਕਾਫ਼ੀ ਚਰਚੇ ਹੋ ਰਹੇ ਹਨ,ਇਹ ਸੱਚ ਹੈ ਕਿ ਘਰ ਘਰ ਚੱਲੀ ਇਹੋ ਗੱਲ,ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ, ਕੁਝ ਦਿਨ ਪਹਿਲਾਂ ਪਠਾਨਕੋਟ ਦੇ ਹਲਕੇ ਵਿੱਚ ਮੁੱਖ ਮੰਤਰੀ ਚੰਨੀ ਵੱਲੋ ਕਾਫੀ ਕੰਮ ਕਾਜ ਉਲੀਕੇ ਗਏ ਸਨ, ਅਤੇ ਅੱਜ ਹਾਈ ਲੈਵਲ ਬ੍ਰਿਜ ਤਲਵਾੜਾ ਜੱਟਾਂ ਸਿੰਬਲੀ ਗੁਜਰਾ ਪਠਾਨਕੋਟ ਦਾ ਉਦਘਾਟਨ ਕੀਤਾ ਗਿਆ, ਇਲਾਕੇ ਦੇ ਲੋਕਾਂ ਵਿਚ ਕਾਫੀ ਖੁਸ਼ੀ ਦੀ ਲਹਿਰ ਦਿਖੀ ਗਈ, ਅਤੇ ਭਾਰੀ ਗਿਣਤੀ ਵਿਚ ਲੋਕਾਂ ਦਾ ਇਕੱਠ ਹੋਇਆ,ਇਲਾਕਾ ਨਿਵਾਸੀਆਂ ਨੇ ਮੌਕੇ ਤੇ ਪੁੱਜੇ ਅਮਿਤ ਵਿਜ ਵਿਧਾਇਕ, ਅਵਤਾਰ ਸਿੰਘ ਕਲੇਰ ਚੇਅਰਮੈਨ ਖੇਤੀਬਾੜੀ ਬੈਂਕ ਪਠਾਨਕੋਟ, ਦਵਿੰਦਰ ਦਰਸੀ ਅਤੇ ਬਲਵੰਤ ਸਿੰਘ ਡਰੈਕਟਰ ਦਾ ਤਹਿਦਿਲੋਂ ਧੰਨਵਾਦ ਕੀਤਾ,ਉਨ੍ਹਾਂ ਕਿਹਾ ਕਿ ਇਲਾਕੇ ਨੂੰ ਇਹੋ ਜਿਹੇ ਸੂਝਵਾਨ ਅਤੇ ਮਿਹਨਤੀ ਵਰਕਰਾਂ ਦੀ ਸਖ਼ਤ ਜ਼ਰੂਰਤ ਹੈ ਇਸ ਮੌਕੇ ਤੇ ਰਣਜੀਤ ਸਾਗਰ ਡੈਮ ਇੰਪਲਾਈਜ਼ ਐਡ ਮਜ਼ਦੂਰ ਯੂਨੀਅਨ ਪ੍ਰਧਾਨ ਅਮਰਜੀਤ ਸਿੰਘ ਜੰਡੀਰ, ਰਾਜੇਸ਼ ਰੰਧਾਵਾ ਚੇਅਰਮੈਨ ਪ੍ਰਕਾਸ਼ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ, ਬਾਬਾ ਬਲਬੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ, ਵਿਜੇ ਕੁਮਾਰ ਸ਼ਕੈਟਰੀ ਵੱਲੋਂ ਅਵਤਾਰ ਸਿੰਘ ਕਲੇਰ ਚੇਅਰਮੈਨ ਖੇਤੀਬਾੜੀ ਬੈਂਕ ਪਠਾਨਕੋਟ ਦੇ ਥਰੂ ਆਰ ਐਸ ਡੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਚੰਨੀ ਸਾਹਿਬ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ