ਮੋਗਾ/ਬਾਘਾਪੁਰਾਣਾ 25(ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਮੋਗਾ ਜਿਲ੍ਹੇ ਦੀ ਵਿਸਥਾਰੀ ਮੀਟਿੰਗ ਕੀਤੀ ਗਈ। ਜਿਸਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਹਾਜ਼ਰੀ ਲਗਵਾਈ ਅਤੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਨੇ ਕਿਰਤੀ ਕਿਸਾਨ ਯੂਨੀਅਨ ਦੇ ਕੁੱਝ ਕੁ ਏਜੰਡਿਆਂ ਬਾਰੇ ਆਏ ਹੋਏ ਕਿਸਾਨ ਸਾਥੀਆ ਨੂੰ ਸੰਬੋਧਨ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆ ਨੇ ਕਿਹਾ ਜੋ ਕਿਸਾਨਾਂ ਨੂੰ ਯੂਰੀਆ ਖਾਦ ਦੀ ਕਿੱਲਤ ਆਈ ਹੈ ਉਸ ਬਾਰੇ ਅਧਿਕਾਰੀਆ ਨੂੰ ਡੈਪੂਟੇਸ਼ਨ ਮਿਲੇਗਾ।ਅਤੇ ਜੋ ਕਿਸਾਨਾਂ ਨੂੰ ਡੀਲਰਾਂ ਵਲੋਂ ਨਕਲੀ ਬੀਜ ਦਿੱਤਾ ਗਿਆ ਹੈ, ਉਸ ਬਾਰੇ ਡੀਲਰਾਂ ਨਾਲ ਸੰਪਰਕ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੁਆਇਆ ਜਾਵੇਗਾ।ਪਿੰਡ ਮਾਛੀਕਿਆ ਦਾ ਜੋ ਜ਼ਮੀਨ ਐਕਵਾਇਰ ਹੋਈ ਮਾਮਲਾ ਹੈ ਜਿਸਦਾ ਪੀੜ੍ਹਤ ਪਰਿਵਾਰਾਂ ਨੂੰ ਮੁਆਵਜਾ ਅਜੇ ਤੱਕ ਨਹੀਂ ਮਿਲਿਆ ਐਸ ਡੀ ਐਮ ਪ੍ਰਸ਼ਾਸ਼ਨ ਅਾਨਾ -ਕਾਨੀ ਕਰ ਰਿਹਾ ਹੈ ,ਇਸਦੇ ਸਬੰਧ ਵਿੱਚ 28 ਦਸੰਬਰ ਨੂੰ ਐਸ ਡੀ ਐਮ ਦਫ਼ਤਰ ਨਿਹਾਲ ਸਿੰਘ ਵਾਲਾ ਵਿੱਖੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।ਆਗੂਆ ਨੇ ਕਿਹਾ ਕਿ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ, ਚਾਰ ਵਾਰ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਵਿੱਚ ਨਜਾਇਜ ਛਾਪੇਮਾਰੀ ਕਰਕੇ ਸੈਕਟਰੀ ਦਲਜੀਤ ਸਿੰਘ ਅਤੇ ਹੋਰ ਆਗੂਆ ਨੂੰ ਚੁੱਕ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਪੁਲਿਸ ਪ੍ਰਸ਼ਾਸਨ ਆਪਣੀਆ ਹਰਕਤਾਂ ਤੋਂ ਬਾਜ ਆਵੇ, ਇਸਦੀ ਕਿਰਤੀ ਕਿਸਾਨ ਯੂਨੀਅਨ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।ਇਸ ਮੌਕੇ ਜ਼ਿਲਾ ਆਗੂ ਬੂਟਾ ਸਿੰਘ ਤਖਾਣਵੱਧ, ਕੁਲਜੀਤ ਸਿੰਘ, ਸਾਰਜ,ਪੰਡੋਰੀ, ਜਸਮੇਲ ਸਿੰਘ ਗੋਰਾ ਰਾਜਿਆਣਾ ਬਲਾਕ ਸਕੱਤਰ, ਬਲਕਰਨ ਸਿੰਘ ਯੂਥ ਆਗੂ ਵੈਰੋਕੇ,ਔਰਤ ਵਿੰਗ ਜਗਵਿੰਦਰ ਕੌਰ ਰਾਜਿਆਣਾ, ਗੁਰਪ੍ਰੀਤ ਸਿੰਘ, ਸਰਬਣ ਸਿੰਘ, ਹਰਬੰਸ ਸਿੰਘ ਲੰਡੇ,ਗੁਰਚਰਨ ਸਿੰਘ, ਅਵਤਾਰ ਸਿੰਘ, ਅਮਰਿੰਦਰ ਸਿੰਘ ਰੋਡੇ,ਜਸਵੰਤ ਸਿੰਘ, ਨਾਹਰ ਸਿੰਘ, ਪਵਨਦੀਪ ਮੰਗੇਵਾਲਾ,ਦਵਿੰਦਰ, ਜੱਸਾ ਸਿੰਘਾਵਾਲਾ,ਗੁਰਸੇਵਕ ਸਿੰਘ, ਸ਼ਮਸ਼ੇਰ ਸਿੰਘ, ਬਿੰਦਰ ਸਿੰਘ ਮੋਗਾ,ਅਜਮੇਰ ਸਿੰਘ, ਜੁਗਿੰਦਰ ਸੈਕਟਰੀ,ਗੁਰਮੀਤ ਪੁਰਾਣੇਵਾਲਾ, ਨਾਜਰ ਸਿੰਘ ਖਾਈ, ਬਲਕਰਨ ਸਿੰਘ, ਬੇਅੰਤ, ਸ਼ਿੰਦਰ ਮੱਲੇਆਣਾ, ਸਰਬਜੀਤ ਮਾਛੀਕੇ, ਬੇਅੰਤ, ਹਰਵਿੰਦਰ, ਹਰਦੇਵ ਹਿੰਮਤਪੁਰਾ,ਕੁਲਦੀਪ ਖੁਖਰਾਣਾ, ਅਮਰਜੀਤ ਡਗਰੂ, ਆਦਿ ਕਿਸਾਨ ਹਾਜ਼ਰ ਹੋਏ।
Author: Gurbhej Singh Anandpuri
ਮੁੱਖ ਸੰਪਾਦਕ