ਭੋਗਪੁਰ 25 ਦਸੰਬਰ (ਸੁਖਵਿੰਦਰ ਜੰਡੀਰ ) ਭੋਗਪੁਰ ਨਜ਼ਦੀਕ ਪਿੰਡ ਜੰਡੀਰ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ, ਮਾਤਾ ਗੁਜਰ ਕੌਰ ਜੀ ਅਤੇ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ ਜਿਸ ਵਿਚ ਰਾਗੀ ਸਿੰਘ ਕਵੀਸਰੀ ਅਤੇ ਕੀਰਤਨੀ ਜਥੇ ਭਾਗ ਲੈ ਰਹੇ ਹਨ ਇਹ ਪ੍ਰੋਗਰਾਮ ਜੰਡੀਰਾਂ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ਼ਾਮ 5 ਵਜੇ ਤੋਂ ਲੈ ਕੇ ਰਾਤ ਗਿਆਰਾਂ ਵਜੇ ਤੱਕ ਹੋਵਣਗੇ ਜਿਸ ਵਿੱਚ ਸਟੇਜ ਸੈਕਟਰੀ ਦੀ ਸੇਵਾ ਅਮਰਜੀਤ ਸਿੰਘ ਜੰਡੀਰ ਭੋਗਪੁਰ ਗਤਕਾ ਇੰਚਾਰਜ ਨਿਭਾਉਣਗੇ, ਇਹ ਪਰੋਗਰਾਮ ਪਿੰਡ ਦੀ ਨੌਜਵਾਨ ਸਭਾ, ਐਨ ਆਰ ਆਈ ਵੀਰ, ਅਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਹਨ,ਅਮਰਜੀਤ ਸਿੰਘ ਜੰਡੀਰ ਜੋ ਕਿ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਹਨ ਅਤੇ ਪ੍ਰਬੰਧਕ ਨੌਜਵਾਨ ਵੀਰਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕੇ ਗੁਰੂ ਘਰ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ , ਅਮਰਜੀਤ ਸਿੰਘ ਜੰਡੀਰ ਨੇ ਦੱਸਿਆ ਕਿ ਪ੍ਰੋਗ੍ਰਾਮ ਉਪਰੰਤ ਜੰਡੀਰ ਪਿੰਡ ਦੇ ਵਿਚ ਬੱਚਿਆਂ ਨੂੰ ਗਤਕਾ ਸਿਖਲਾਈ ਸ਼ੁਰੂ ਕੀਤੀ ਜਾਵੇਗੀ ਅਤੇ ਪ੍ਰੋਗਰਾਮ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ