ਪੰਜਾਬ ਵਿਚ ਸਤਾ ਹਵਸ ਦੀ ਰਾਜਨੀਤੀ ਬਾਰੇ ਕਾਲੀ ਧੁੰਦ ਹੈ।ਇਸ ਕਾਲੀ ਰਾਜਨੀਤੀ ਦੀ ਧੁੰਦ ਵਿਚ ਪੰਜਾਬੀਆਂ ਦਾ ਕਿਸੇ ਪਾਰਟੀ ਉਪਰ ਵਿਸ਼ਵਾਸ ਨਹੀਂ ਹੈ।ਸਿਆਸੀ ਪਾਰਟੀਆਂ ਨੇ ਚੋਣ ਮੁਹਿੰਮ ਭਖਾ ਦਿੱਤੀ ਹੈ। ਅਕਾਲੀ ਦਲ-ਬਸਪਾ ਗੱਠਜੋੜ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁਕਾ ਹੈ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੀਆਂ ਪੰਜਾਬ ਫੇਰੀਆਂ ਤੇ ਐਲਾਨ ਜਾਰੀ ਹਨ। ਕਾਂਗਰਸ ਵੀ ਦੇਖੋ ਦੇਖੀ ਅਜਿਹੇ ਭਰਮਾਊ ਚੋਣ ਵਾਅਦੇ ਪੰਜਾਬੀਆਂ ਨਾਲ ਕਰ ਰਹੀ ਹੈ।ਭਾਜਪਾ ਤਰ੍ਹਾਂ ਤਰ੍ਹਾਂ ਦੇ ਸਿਆਸਤਦਾਨਾਂ ਖਾਸ ਕਰਕੇ ਸਿਖ ਚੇਹਰਿਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ ਦੀ ਗਲ ਮੁਕ ਚੁਕੀ ਹੈ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਗੱਠਜੋੜ ਦੀ ਗਲਬਾਤ ਜਾਰੀ ਹੈ।
ਜਿਸ ਤਰ੍ਹਾਂ ਦੇ ਅਕਾਲੀ , ਕਾਂਗਰਸ ਆਪ ਭਰਮਾਊ ਐਲਾਨ ਕਰ ਰਹੀ ਹੈ , ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਕੇਜਰੀਵਾਲ ਕਹਿੰਦਾ ਕਿ ਮੈਂ ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਵਾਂਗਾ, ਬਿਜਲੀ ਸਸਤੀ ਕਰਾਂਗਾ, ਅਧਿਆਪਕਾਂ ਨੂੰ ਪੱਕੇ ਕਰਾਂਗਾ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਕਰਾਂਗਾ।ਬਾਦਲ ਦਲ ਵਿੱਦਿਆ ਕਰਜ਼ੇ ਦੇਣ, ਨੀਲੇ ਕਾਰਡਾਂ ਤੇ ਆਲੂ ਦੇਣ ਦੇ ਵਾਅਦੇ ਕਰ ਰਿਹਾ ਹੈ। ਸਮਾਰਟ ਫੋਨ, ਲੈਪਟਾਪ, ਨੌਕਰੀਆਂ ਹੋਰ ਅਨੇਕਾਂ ਲਾਲਚ ਦਿੱਤੇ ਜਾ ਰਹੇ ਹਨ। ਲੋਕਾਂ ਵਿਚ ਇਹ ਪ੍ਰਭਾਵ ਹੈ ਕਿ ਇਹ ਵਾਅਦੇ ਪੰਜਾਬ ਦੇ ਅਸਲ ਮੁਦਿਆਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਹਨ। ਇਹ ਵੋਟਾਂ ਨੂੰ ਖਰੀਦਣ ਦੀ ਭ੍ਰਿਸ਼ਟ ਰਾਜਨੀਤੀ ਹੈ।ਪੰਜਾਬੀਆਂ ਦੇ ਬੁਨਿਆਦੀ ਮਸਲਿਆਂ ਬਾਰੇ ਪੰਜਾਬ ਦੀ ਸਿਆਸਤ ਵਿਚ ਅਵਾਜ਼ ਗੁੰਮ ਹੈ।
ਪੰਜਾਬ ਜਿਥੇ ਖੇਤੀ ਪ੍ਰਧਾਨ ਸੂਬਾ ਹੈ ਉਥੇ ਆਰਥਿਕਤਾ ਦਾ ਆਧਾਰ ਹੈ। ਪਰ ਇਹ ਖੇਤਰ ਕਿਸਾਨੀ ਕਰਜ਼ਿਆਂ ਕਾਰਣ ਗੰਭੀਰ ਸੰਕਟ ਵਿਚ ਹੈ। ਕਿਸਾਨਾਂ ਦੀਆਂਂ ਖ਼ੁਦਕੁਸ਼ੀਆਂ ਜਾਰੀ ਹਨ। ਕਿਸਾਨਾਂ ਦੀ ਨਵੀਂ ਪੀੜ੍ਹੀ ਪੰੰਜਾਬ ਵਿਚ ਰਹਿਣ ਨੂੰ ਤਿਆਰ ਨਹੀਂ ਵਿਦੇਸ਼ਾਂ ਵਲ ਪਰਵਾਸ ਕਰ ਰਹੀ ਹੈ।ਭਾਰੀ ਬੇੇੇਰਜ਼ਗਾਰੀ ਕਾਰਣ ਪੰਜਾਬ ਵਿਚ ਨਸ਼ੇ ਤੇ ਕਰਾਈਮ ਵਧ ਚੁਕਿਆ ਹੈ। ਖੇਤੀ ਸੰਕਟ ਦੇ ਸੰਭਾਵੀ ਹੱਲ ਬਾਰੇ ਕਿਸੇ ਪਾਰਟੀ ਕੋਲ ਕੋਈ ਵਿਜਨ ਨਹੀਂਂ ਹੈ।ਪੰਜਾਬ ਸਾਜਿਸ਼ ਤਹਿਤ ਸਨਅਤੀ ਤੌਰ ਤੇ ਪਛਾੜ ਦਿਤਾ ਗਿਆ ਹੈ।ਪੰਜਾਬ ਸਰਕਾਰ ਵਲੋਂ ਖੇਤੀ ਸਨਅਤ ਤੇ ਵਿਸ਼ਾਲ ਮੰਡੀ ਲਿਆਉਣ ਲਈ ਉਪਰਾਲੇ ਨਹੀਂਂ ਕੀਤੇੇ ਗਏ।
ਇਸ ਤੋਂ ਬਿਨਾ ਸਿਹਤ, ਸਿੱਖਿਆ ਅਤੇ ਵਾਤਾਵਰਨ ਦਾ ਮਾੜਾ ਹਾਲ ਹੈ।ਪੀਜੀਆਈ ਦੀ ਤਰਜ ਦਾ ਹਸਪਤਾਲ ਪੰੰਜਾਬ ਵਿਚ ਨਹੀਂ ਹਨ।ਫਾਈਵ ਸਟਾਰ ਹਸਪਤਾਲਾਂ ਉਪਰ ਆਮ ਪੰਜਾਬੀ ਖ਼ਰਚਾ ਚੁਕਣ ਦੇ ਸਮਰਥ ਨਹੀਂ।ਸਰਕਾਰੀ ਹਸਪਤਾਲ ਵਿਚ ਡਾਕਟਰਾਂ, ਦਵਾਈਆਂ ,ਮਸ਼ੀਨਰੀ ਸਫਾਈ ਦੀ ਘਾਟ ਹੈ।ਸਰਕਾਰੀ ਸਕੂਲਾਂ ਦੀ ਬੁਰੀ ਹਾਲਤ ਹੈ ਅਤੇ ਨਿੱਜੀ ਅਦਾਰਿਆਂ ਵਿਚ ਵਧ ਫੀਸਾਂ ਪੜ੍ਹਾਈ ਕਿਰਤੀ ਲੋਕਾਂ ਦੀ ਪਹੁੰਚ ਨਹੀਂ। ਮਾਲੀਨ ਵਾਤਾਵਰਨ ਤੇ ਪਾਣੀ ਕਾਰਨ ਪੰਜਾਬੀ ਕਿਡਨੀ ,ਕਾਲਾ ਪੀਲੀਆ, ਕੈਂਂਸਰ ਰੋਗਾਂ ਦੇ ਸ਼ਿਕਾਰ ਹਨ।ਮੀਡੀਆ ਕਿਸੇ ਵੀ ਪਾਰਟੀ ਦੀ ਜਿਤ ਦਾ ਸਰਵੇਖਣ ਤੇ ਸੰਭਾਵੀ ਜਿਤ ਦਾ ਐਲਾਨ ਕਰੇ ਪਰ ਪੰਜਾਬ ਰਾਜਨੀਤੀ ਵਿਚ ਘੜਮਸ ਮਚਣ ਕਾਰਣ ਕਿਸੇ ਵੀ ਰਾਜਨੀਤਕ ਪਾਰਟੀ ਦੀ ਜਿਤ ਦਾ ਕਿਆਸ ਨਹੀਂ ਲਗਾਇਆ ਜਾ ਸਕਦਾ। ਰਾਜਨੀਤਕ ਮਾਹਿਰ ਕਹਿੰਦੇ ਹਨ ਕਿ 30 ਪ੍ਰਤੀਸ਼ਤ ਵਾਲੀ ਰਾਜਨੀਤਕ ਪਾਰਟੀ ਜਿਤ ਜਾਵੇਗੀ। ਹਾਲ ਦੀ ਘੜੀ ਟੋਟਲੀ ਸਥਿਤੀ ਹੰਗ ਵਲ ਜਾ ਰਹੀ ਹੈ।ਅਕਾਲੀ ਬਸਪਾ ਗਠਜੋੜ ,ਕਾਂਗਰਸ ,ਆਪ ਪਾਰਟੀ,ਭਾਜਪਾ ਤੇ ਕੈਪਟਨ ਚੋਣ ਮੈਦਾਨ ਵਿਚ ਹਨ।ਕਿਸਾਨ ਆਗੂ ਗੁਰਨਾਮ ਸਿੰੰਘ ਚੜੂਨੀ ਪਹਿਲਾਂ ਹੀ ਐਲਾਨ ਕਰ ਚੁਕੇ ਹਨ ਕਿ ਅਸੀਂ ਚੋਣਾਂ ਲੜਾਂਗੇ।ਹੁਣ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ‘ਸੰਯੁਕਤ ਸਮਾਜ ਮੋਰਚੇ’ ਦੇ ਨਾਂ ਹੇਠ ਨਵੀਂ ਸਿਆਸੀ ਪਾਰਟੀ ਕਾਇਮ ਕਰਕੇ ਸੂਬੇ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਕਾਇਮ ਕੀਤੀ ਨਵੀਂ ਸਿਆਸੀ ਧਿਰ ਦਾ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਬਣਾਇਆ ਗਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਸ ਨਵੀਂ ਪਾਰਟੀ ਦਾ ‘ਆਮ ਆਦਮੀ ਪਾਰਟੀ’ ਨਾਲ ਗੱਠਜੋੜ ਹੋਣ ਦੇ ਆਸਾਰ ਹਨ।ਨਵੀਂ ਸਿਆਸੀ ਪਾਰਟੀ ਦਾ ਨਾਮ ‘ਸੰਯੁਕਤ ਸਮਾਜ ਮੋਰਚਾ’ ਰੱਖਿਆ ਗਿਆ ਹੈ ।ਚੋਣ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਵਿੱਚ ਕਿਸਾਨ ਸੰਘਰਸ਼ ਕਮੇਟੀ, ਜੈ ਕਿਸਾਨ ਅੰਦੋਲਨ, ਦੁਆਬਾ ਸੰਘਰਸ਼ ਕਮੇਟੀ ਆਦਿ ਸ਼ਾਮਲ ਹਨ। ਸੰਭਾਵਨਾ ਅਨੁਸਾਰ ਜੇਕਰ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਦੀਆਂ ਹਨ ਤਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੀਆਂ ਮੁਸ਼ਕਿਲਾਂ ਵਧਣਗੀਆਂ। ਪੰਜਾਬ ਦੀ ਰਾਜਨੀਤੀ ਵਿੱਚ ਕਿਸਾਨ ਜਥੇਬੰਦੀਆਂ ਦਾ ਬਹੁਤ ਪ੍ਰਭਾਵ ਹੈ ਪੰਜਾਬ ਦਾ ਸਿਆਸੀ ਮਾਹੌਲ ਪਿਛਲੇ 1 ਸਾਲ ਤੋਂ ਕਿਸਾਨਾਂ ਦੇ ਅੰਦੋਲਨ ਕਾਰਨ ਬਹੁਤ ਗਰਮ ਰਿਹਾ ਹੈ। ਕਿਸਾਨਾਂ ਦੀ ਨਾਰਾਜ਼ਗੀ ਤੋਂ ਡਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਗੱਠਜੋੜ ਤੋੜ ਲਿਆ ਸੀ ਅਤੇ ਭਾਜਪਾ ਨੂੰ ਵੀ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਪਿੱਛੇ ਹਟਣਾ ਪਿਆ। ਪੰਜਾਬ ਵਿਚ ਕਿਸਾਨਾਂ ਦੀ ਭੂਮਿਕਾ ਨੂੰ ਦੇਖਦੇ ਹੋਏ ਕਾਂਗਰਸ ਕਿਸਾਨ ਜਥੇਬੰਦੀਆਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜੇਕਰ ਸਿਆਸਤ ਵਿਚ ਆਉਣ ਵਾਲੀਆਂ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਨਾਲ ਚਲਦੀਆਂ ਹਨ ਤਾਂ ਕਾਂਗਰਸ ਦੀਆਂ ਚੁਣੌਤੀਆਂ ਵਧਣਗੀਆਂ। ਕਾਂਗਰਸ ਪਹਿਲਾਂ ਹੀ ਆਪਣੇ ਘਰ ਦੀਆਂ ਲੜਾਈਆਂ ਨਾਲ ਜੂਝ ਰਹੀ ਹੈ।ਪਰ ਇਸ ਦਾ ਵਡਾ ਨੁਕਸਾਨ ਕਿਸਾਨ ਮੋੋੋਰਚੇ ਤੇ ਏਕਤਾ ਨੂੂੰੰ ਹੋਵੇੇਗਾ।ਕਿਸਾਨ ਅੰਦੋਲਨ ਨੇ ਪੰਜਾਬੀਆਂ ਦੀਆਂ ਨਵੀਆਂਂ ਆਸਾਂ ਜਗਾਈਆਂ ਸਨ । ਪਰ ਕਿਤੇ ਵਿਧਾਨ ਸਭਾ ਚੋਣਾਂ ਦੀ ਸਿਆਸਤ ਵਿਚ ਚੋੋਣਾਂ ਲੜਨ ਵਾਲੇ ਕਿਸਾਨ ਮੋਰਚੇ ਵਲੋਂ ਸਿਰਜੇ ਗਏ ਜਿਤ ਨੂੰ ਢਾਹ ਢੇਰੀ ਨਾ ਕਰ ਦੇਣ ਕਿ ਪੰੰਜਾਬੀਆਂਂ ਦਾ ਵਿਸ਼ਵਾਸ ਕਿਸਾਨ ਯੂਨੀਅਨਾਂ ਤੋੋਂ ਉਡ ਜਾਵੇੇ। ਕਿਸਾਨ ਜਥੇਬੰਦੀ ਜਾਂ ਆਗੂ ਦੁਆਰਾ ਕਿਸੇ ਵੀ ਰਵਾਇਤੀ ਪਾਰਟੀ ਨਾਲ ਖਾਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਿਆਲਟੀ ਦੇਣ ਤੋਂ ਮਨਾ ਕਰਨ ਵਾਲੇ ਦਿਲੀ ਸਰਕਾਰ ਦੇ ਮੁਖ ਮੰੰਤਰੀ ਕੇਜਰੀਵਾਲ ਦੀ ਆਪ ਪਾਰਟੀ ਨਾਲ ਸਾਂਝ ਪਾਉਣੀ ਵਡਾ ਗੁਨਾਹ ਬਣ ਸਕਦਾ ਹੈ।ਚੰਗੀ ਗਲ ਹੁੁੰਦੀ ਕਿ ਕਿਸਾਨ ਜਥੇਬੰਦੀਆਂ ਡਾਕਟਰ ਸਵੈਮਾਨ ਸਿੰੰਘ ਨੂੂੰ ਆਪਣਾ ਮੁਖ ਰਾਜਨੀਤਕ ਲੀਡਰ ਚੁਣਦੇ।ਕਿਸਾਨ ਧਿਰਾਂ ਨੂੰੰ ਪੰੰਜਾਬ ਪਖੀ ਏਜੰਡਾ ਤਹਿ ਕਰਨ ਦੀ ਲੋੋੋੜ ਹੈੈ।balvinder pal Singh prof 9815700916