ਭੋਗਪੁਰ 26 ਦਸੰਬਰ (ਸੁਖਵਿੰਦਰ ਜੰਡੀਰ ) ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨੇ ਦਰਸਾ ਦਿੱਤਾ ਹੈ ਕੇ ਸਾਡੇ ਜੱਥੇਦਾਰ ਅਸਫਲ ਹਨ, ਸਿੱਖ ਕੌਮ ਦੀਆਂ ਸਾਰੀਆਂ ਪਾਰਟੀਆਂ ਨੂੰ ਇਕ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣ ਕੇ ਇਕ ਮੁੱਠ ਹੋ ਕੇ ਰਹਿਣਾ ਚਾਹੀਦਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਪਲਾਈਜ਼ ਐਡ ਮਜ਼ਦੂਰ ਯੂਨੀਅਰ RSD ਪੰਜਾਬ ਅਮਰਜੀਤ ਸਿੰਘ ਜੰਡੀਰ ਪ੍ਰਧਾਨ,ਅਤੇ ਗਤਕਾ ਪਾਰਟੀ ਦੇ ਇੰਚਾਰਜ ,ਅਤੇ ਨਾਲ ਪ੍ਰਕਾਸ਼ ਸਿੰਘ ਗੋਰਾ ਸੀਨੀਅਰ ਮੀਤ ਪ੍ਰਧਾਨ, ਬਾਬਾ ਬਲਬੀਰ ਸਿੰਘ ਨਾਮਧਾਰੀ ਮੀਤ ਪ੍ਰਧਾਨ, ਜਸਵੀਰ ਸਿੰਘ ਜੀ, ਹਰਮੀਤ ਸਿੰਘ ਜੀ ਆਦਿ ਨੇ ਕੀਤਾ, ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚਣਾ ਬਹੁਤ ਹੀ ਮਾੜੀ ਗੱਲ ਹੈ, ਇਸ ਮੌਕੇ ਤੇ ਅਮਰਜੀਤ ਸਿੰਘ ਜੰਡੀਰ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਹਰ ਨਾਗਰਿਕ ਦਾ ਆਧਾਰ ਕਾਰਡ ਬਣਿਆ ਹੋਇਆ ਹੈ, ਅਤੇ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਫੋਟੋ ਵੀ ਸਭ ਦੇ ਸਾਹਮਣੇ ਆਈ ਹੈ, ਫਿਰ ਸਰਕਾਰਾਂ ਜਾਂ ਸਾਡੇ ਜੱਥੇਦਾਰਾਂ ਨੂੰ ਉਸ ਦੇ ਪਰਵਾਰ ਦਾ ਕਿਉਂ ਨਹੀਂ ਪਤਾ ਲੱਗ ਰਿਹਾ ਇਸ ਦੇ ਪਿੱਛੇ ਕੀ ਰਾਜ ਹੋ ਸਕਦਾ ਹੈ, ਓਨਾ ਕਿਹਾ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਆਰਥਿਕ ਪੱਖੋਂ ਸਮਰੱਥ ਹਨ ਇਸ ਮੌਕੇ ਤੇ ਜਥੇਬੰਦੀ ਦੇ ਹੋਰ ਆਗੂ ਵੀ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ