ਬਾਘਾਪੁਰਾਣਾ,26 ਦਸੰਬਰ (ਰਾਜਿੰਦਰ ਸਿੰਘ ਕੋਟਲਾ):ਸੱਚ ਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗੇਆਣਾ ਪੁਰਾਣਾ ਦੀ ਪ੍ਰੇਰਨਾ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ,ਮਾਤਾ ਗੁਜਰ ਕੌਰ ਜੀ ਅਤੇ ਗੁਰੂ ਸਾਹਿਬ ਜੀ ਦੇ ਚਾਰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਂਦਿਆਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ (ਭਾਈ ਜੈਤਾ)ਜੀ ਸਮੇਤ ਸਮੂਹ ਪੁਰਾਤਨ ਅਤੇ ਵਰਤਮਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕਰਦਿਆਂ ਬਾਰਵਾਂ ਸ਼ਹੀਦੀ ਸਮਾਗਮ ਦਿਨ ਐਤਵਾਰ ਨੂੰ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਹਰਗੋਬਿੰਦਸਰ ਸਾਹਿਬ ਪਿੰਡ ਲੰਗੇਆਣਾ ਪੁਰਾਣਾ (ਮੋਗਾ)ਵਿਖੇ ਬੜ੍ਹੀ-ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ । ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਰਾਗੀ ਭਾਈ ਹਰਮਿੰਦਰ ਸਿੰਘ ਹਜੂਰੀ ਜੱਥਾ (ਗੁ:ਸੰਤ ਖਾਲਸਾ ਪਿੰਡ ਰੋਡੇ),ਭਾਈ ਗੁਰਮੀਤ ਸਿੰਘ ਸੁਖਾਨੰਦ ਵਾਲੇ ਦੇ ਕਵੀਸ਼ਰੀ ਜੱਥੇ, ਗਿਆਨੀ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਹੁਰਾਂ ਨੇ ਕਥਾ-ਕੀਰਤਣ ਅਤੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ,ਮਾਤਾ ਗੁਜਰ ਕੌਰ ਜੀ,ਗੁਰੂ ਜੀ ਦੇ ਚਾਰੇ ਸਾਹਿਬਜਾਦਿਆ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਜੀ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ।ਸ਼ਹੀਦੀ ਸਮਾਗਮ ‘ਚ ਪਹੁੰਚੀਆੰ ਸੰਗਤਾਂ ਦਾ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਲੰਗਿਆਣਾ ਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਸਾਧੂ ਸਿੰਘ ਜੀ,ਹੈਡ ਗ੍ਰੰਥੀ ਭਾਈ ਗੁਰਦਿਆਲ ਸਿੰਘ ਜੀ ਅਤੇ ਭਾਈ ਰਣਜੀਤ ਸਿੰਘ ਹੁਰਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ।ਮੁੱਖ ਸੇਵਾਦਾਦ ਬਾਬਾ ਸਾਧੂ ਸਿੰਘ,ਭਾੲੀ ਗੁਰਦਿਆਲ ਸਿੰਘ,ਭਾਈ ਰਣਜੀਤ ਸਿੰਘ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਹੁਰਾਂ ਵੱਲੋਂ ਹਾਜਰੀਆਂ ਭਰਦੀਆਂ ਧਾਰਮਿਕ, ਰਾਜਨੀਤਕ ਸ਼ਖਸ਼ੀਅਤਾਂ ਅਤੇ ਪੱਤਰਕਾਰ ਭਾਈਚਾਰੇ ਦਾ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ ।ਇਸ ਮੌਕੇ ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ,ਪ੍ਰਿੰਸੀਪਲ ਕਪਤਾਨ ਸਿੰਘ, ਸਰਪੰਚ ਸੁਖਦੇਵ ਸਿੰਘ,ਜਗਜੀਤ ਸਿੰਘ ਕਲੱਬ ਮੀਤ ਪ੍ਰਧਾਨ,ਸਤਨਾਮ ਸਿੰਘ ਫੌਜੀ,ਸਰੂਪ ਸਿੰਘ,ਨਛੱਤਰ ਸਿੰਘ,ਪ੍ਰੀਤਮ ਸਿੰਘ,ਜੀਤ ਸਿੰਘ,ਪ੍ਰਿਤਪਾਲ ਸਿੰਘ, ਗੁਰਪਿਆਰ ਸਿੰਘ,ਪ੍ਰਧਾਨ ਜਗਰੂਪ ਸਿੰਘ, ਮੈਂਬਰ ਜੁਗਰਾਜ ਸਿੰਘ,ਹਰਦੇਵ ਸਿੰਘ ਨੰਬਰਦਾਰ,ਅਮਰਜੀਤ ਸਿੰਘ ਸੇਵਾਦਾਰ, ਨਿਰਮਲ ਸਿੰਘ ਪੰਚ,ਗੁਰਤੇਜ ਸਿੰਘ ਪੰਚ,ਬਲਰਾਜ ਸਿੰਘ ਪੰਚ,ਭਾਈ ਗੁਰਦੇਵ ਸਿੰਘ,ਕੁਲਦੀਪ ਸਿੰਘ ਪੰਚ,ਮਾਸਟਰ ਸਰਬਜੀਤ ਸਿੰਘ,ਜਰਨੈਲ ਸਿੰਘ ਬਲਾਕ ਸੰਮਤੀ ਮੈਂਬਰ,ਜੁਗਿੰਦਰ ਸਿੰਘ,ਸੁਖਦੇਵ ਸਿੰਘ ਪੰਚ,ਭੁਪਿੰਦਰ ਸਿੰਘ ਪੰਚ,ਸੁਰਿੰਦਰ ਸਿੰਘ, ਬਲਦੇਵ ਸਿੰਘ,ਹਰਮਨ ਸਿੰਘ,ਨੰਬਰਦਾਰ ਸਾਧੂ ਰਾਮ, ਖਾਜੇਖਾਂ,ਗੁਰਨਾਮ ਸਿੰਘ ਆਦਿ ਨਗਰ ਨਿਵਾਸੀ ਅਤੇ ੲਿਲਾਕਾ ਨਿਵਾਸੀ ਸੰਗਤਾਂ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ