ਪਠਾਨਕੋਟ 27 ਦਸੰਬਰ ( ਸੁਖਵਿੰਦਰ ਜੰਡੀਰ ) ਧਾਰ ਕਲਾਂ ਦੇ ਸੁਕਰੇਤ ਵਿਖੇ ਸਥਿਤ ਜੀਜਸ ਮਰਸੀ ਚਰਚ ਵਿੱਚ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾਡ਼ੇ ਨੂੰ ਮਨਾਉਣ ਲਈ ਇਕ ਪ੍ਰੋਗਰਾਮ ਪਾਸਟਰ ਸੋਮਰਾਜ ਦੀ ਅਗਵਾਈ ਵਿੱਚ ਰੱਖਿਆ ਗਿਆ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਥਾਣਾ ਮਾਮੂਨ ਦੀ ਥਾਣਾ ਮੁਖੀ ਬਲਜੀਤ ਕੌਰ ਪਹੁੰਚੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ,ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਸਟਰ ਸੋਮਰਾਜ ਨੇ ਦੱਸਿਆ ਕਿ ਚਰਚ ਵਿਚ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਧੂਮਧਾਮ ਨਾਲ ਮਨਾਇਆ ਗਿਆ ਹੈ ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਿਚ ਥਾਣਾ ਮਾਮੂਨ ਦੀ ਥਾਣਾ ਮੁਖੀ ਬਲਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕ ਹੀ ਪ੍ਰਮਾਤਮਾ ਦੇ ਬੱਚੇ ਹਾਂ ਅਤੇ ਸਾਡੇ ਸਾਰਿਆਂ ਵਿੱਚ ਆਪਸੀ ਪਿਆਰ ਭਾਵਨਾ ਹੋਣੀ ਬਹੁਤ ਜ਼ਰੂਰੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਭਾਈਚਾਰੇ ਦੀ ਭਾਵਨਾ ਰੱਖਦੇ ਹੋਏ ਹਮੇਸ਼ਾਂ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਇਸ ਮੌਕੇ ੳਥੇ ਸਰਪੰਚ ਬਾਨੂ ਸਰਪੰਚ ਵੀਰ ਸਿੰਘ ਸੰਨੀ ਮਸੀਹ ਬਿੱਟੂ ਮੀਰਾ ਦੇਵੀ ਦੇ ਨਾਲ ਹੋਰ ਲੋਕ ਮੌਜੂਦ ਸਨ