ਪਠਾਨਕੋਟ 27 ਦਸੰਬਰ ( ਸੁਖਵਿੰਦਰ ਜੰਡੀਰ ) ਕਾਂਗਰਸ ਹਾਈਕਮਾਨ ਵੱਲੋਂ ਸੰਜੀਵ ਬੈਂਸ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਰਾਕੇਸ਼ ਬੱਬਲੀ ਨੂੰ ਕਾਰਜਕਰਨੀ ਪ੍ਰਧਾਨ ਬਣਾਉਣ ਦੀ ਖੁਸ਼ੀ ਵਿਚ ਅਜ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਪਠਾਨਕੋਟ ਕਾਂਗਰਸ ਭਵਨ ਵਿਚ
ਇਕ ਪ੍ਰੋਗਰਾਮ ਰੱਖਿਆ ਗਿਆ । ਪ੍ਰੋਗਰਾਮ ਵਿੱਚ ਜ਼ਿਲ੍ਹੇ ਭਰ ਦੇ ਕਾਂਗਰਸ ਵਰਕਰਾਂ ਦੇ ਨਾਲ ਨਾਲ ਵੱਖ ਵੱਖ ਥਾਵਾਂ ਤੋਂ ਕਾਂਗਰਸੀ ਨੇਤਾ ਵੀ ਪਹੁੰਚੇ। ਪ੍ਰੋਗਰਾਮ ਵਿੱਚ ਖਾਸ ਮਹਿਮਾਨਾਂ ਵਜੋਂ ਪਠਾਨਕੋਟ ਵਿਧਾਇਕ ਅਮਿਤ ਵਿਜ , ਕਾਂਗਰਸੀ ਨੇਤਾ ਅਸ਼ੀਸ਼ ਵਿਜ , ਮੇਅਰ ਪੰਨਾ ਲਾਲ ਭਾਟੀਆ , ਕਾਂਗਰਸੀ ਨੇਤਾ ਭਾਨੂੰ ਪ੍ਰਤਾਪ, ਅਸ਼ੀਸ਼ ਕੁਮਾਰ, ਬਲਕਾਰ ਪਠਾਣੀਆ ਦੇ ਨਾਲ ਕਾਂਗਰਸ ਦੇ ਕਈ ਹੋਰ ਜਾਨੇਮਾਨੇ ਚਿਹਰੇ ਮੌਜੂਦ ਰਹੇ । ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਅਤੇ ਕਾਰਜਕਰਨੀ ਪ੍ਰਧਾਨ ਰਾਕੇਸ਼ ਬਬਲੀ ਨੂੰ ਫੁੱਲਾਂ ਦੇ ਹਾਰ ਪਵਾ ਕੇ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ । ਜਿਸ ਤੋਂ ਬਾਅਦ ਉੱਥੇ ਮੌਜੂਦ ਸਾਰੇ ਵਰਕਰਾਂ ਵੱਲੋਂ ਕਾਂਗਰਸ ਪਾਰਟੀ ਜ਼ਿੰਦਾਬਾਦ , ਸੁਨੀਲ ਜਾਖੜ ਜ਼ਿੰਦਾਬਾਦ ,ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਜ਼ਿੰਦਾਬਾਦ, ਵਿਧਾਇਕ ਅਮਿਤ ਵਿਜ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਸ ਵਿੱਚ ਉਸ ਨੇ ਹਰ ਇਕ ਵਰਕਰ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਇਕ ਵਾਰ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਹੋਵੇਗੀ ਅਤੇ ਪੰਜਾਬ ਵਿਕਾਸ ਦੇ ਰਾਹ ਤੇ ਅੱਗੇ ਵਧੇਗਾ । ਇਸ ਮੌਕੇ ਉਥੇ ਵੱਖ ਵੱਖ ਥਾਵਾਂ ਤੋਂ ਆਏ ਹੋਏ ਕਾਂਗਰਸੀ ਨੇਤਾਵਾਂ ਸਾਹਿਤ ਜ਼ਿਲ੍ਹੇ ਭਰ ਦੇ ਕਾਂਗਰਸੀ ਵਰਕਰ ਮੌਜੂਦ ਰਹੇ