ਭੋਗਪੁਰ 27 ਦਸੰਬਰ ( ਜੰਡੀਰ ) ਆਦਮਪੁਰ ਹਲਕੇ ਦੇ ਹਰ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿੱਚ ਸੜਕਾਂ ਗਲੀਆਂ ਅਤੇ ਸਿਵਰੇਜ ਦੇ ਸਬੰਧ ਵਿੱਚ ਸਰਕਾਰਾਂ ਵੱਲੋਂ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ, ਨਾ ਜਾਨੇ ਪ੍ਰਸ਼ਾਸ਼ਨ ਕਦ ਕਾਗਜ਼ੀ ਕਾਰਵਾਈ ਪੂਰੀ ਕਰ ਜਾਂਦਾ ਹੈ ਆਮ ਲੋਕਾਂ ਦੀ ਸਮਝ ਤੋਂ ਬਹੁਤ ਦੂਰ ਹੋ ਗਿਆ ਹੈ, ਗਲੀਆਂ ਸੜਕਾਂ ਦੇ ਕੰਮ ਠੇਕੇਦਾਰਾਂ ਨੂੰ ਸੌਂਪ ਦਿੱਤੇ ਜਾਂਦੇ ਹਨ,ਠੇਕੇਦਾਰ ਵਲੋਂ ਕੰਮ ਅਧੂਰੇ ਛੱਡ ਦਿੱਤੇ ਜਾਂਦੇ ਹਨ, ਅਤੇ ਜਿਹੜੇ ਕੰਮਾਂ ਨੂੰ ਸੁਰੂ ਕੀਤਾ ਹੁੰਦਾ ਹੈ, ਉਹ ਵੀ ਮਹੀਨੇ ਬਾਅਦ ਖਰਾਬ ਹੋ ਜਾਂਦੇ ਹਨ, ਇਹ ਗੱਲ ਹੈ ਭੋਗਪੁਰ ਦੇ 9 ਨੰਬਰ ਵਾਰਡ ਐਮ ਸੀ ਸੁਖਜੀਤ ਸਿੰਘ ਸੈਣੀ, ਅਤੇ ਸਰਪੰਚ ਸੁਖਵਿੰਦਰ ਸਿੰਘ ਪਿੰਡ ਲੜੋਈ ਦੀ, ਲੋੜੋਈ ਪਿੰਡ ਦੀ ਲਿੰਕ ਸ਼ੜਕ ਜੋ ਕਿ ਇੱਕ ਮਹੀਨਾ ਪਹਿਲਾਂ ਠੇਕੇਦਾਰਾਂ ਵੱਲੋਂ ਬਣਾਈ ਗਈ ਸੀ, ਅਤੇ ਭੋਗਪੁਰ ਦੇ ਵਾਰਡ ਨੰਬਰ 9 ਦੀ ਗਲੀ ਅਤੇ ਨਾਲੀਆਂ ਜੋ ਕਿ ਠੇਕੇਦਾਰਾਂ ਵੱਲੋਂ ਕੁਜ ਦੇਰ ਪਹਿਲੇ ਹੀ ਬਣਾਈਆਂ ਗਈਆਂ ਸਨ, ਠੇਕੇਦਾਰ ਲੱਖਾਂ ਦਾ ਚੂਨਾ ਲਗਾ ਕੇ ਕੰਮ ਅੱਧ-ਵਿਚਾਲੇ ਛੱਡ ਕੇ ਚਲੇ ਗਏ, ਲੇਕਨ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ, ਲੜੋਈ ਪਿੰਡ ਦੇ ਠੇਕੇਦਾਰਾਂ ਦੇ ਕੰਮਾਂ ਤੋਂ ਦੁਖੀ ਹੋਏ ਮੋਤੀ ਰਾਮ, ਸੰਜੀਵ ਕੁਮਾਰ, ਮਲਕੀਤ ਸਿੰਘ,ਜਸਵੀਰ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਠੇਕੇਦਾਰਾਂ ਵੱਲੋਂ ਸਰਕਾਰੀ ਕੰਮਾਂ ਦੇ ਵਿੱਚ ਘਪਲੇਬਾਜੀ ਕੀਤੀ ਜਾ ਰਹੀ ਹੈ ਕੰਮ ਅਧੂਰੇ ਛੱਡੇ ਜਾ ਰਹੇ ਹਨ ਅਤੇ ਠੇਕੇਦਾਰਾਂ ਵੱਲੋਂ ਜੋ ਕੰਮ ਕੀਤੇ ਗਏ ਹਨ ਉਹ ਵੀ ਬਹੁਤ ਘਟੀਆ ਮਟੀਰੀਅਲ ਲਗਾਇਆ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰਾਂ ਦੀ ਇਨਕੁਆਰੀ ਕੀਤੀ ਜਾਵੇ ਅਤੇ ਜੋ ਕੰਮ ਅਧੂਰੇ ਛੱਡ ਕੇ ਗਏ ਹਨ ਉਹਨਾਂ ਨੂੰ ਜਲਦ ਪੂਰਾ ਕਰਵਾਇਆ ਜਾਵੇ ਜਦ ਇਸ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾ ਕਿਹਾ ਕਿ ਅਧੂਰੇ ਕੰਮਾਂ ਨੂੰ ਫਰਬਰੀ ਚ ਪੂਰਾ ਕੀਤਾ ਜਾਵੇਗਾ
Author: Gurbhej Singh Anandpuri
ਮੁੱਖ ਸੰਪਾਦਕ