27 ਦਸੰਬਰ (ਸੁਖਵਿੰਦਰ ਜੰਡੀਰ) ਕੈਪੀਟਲ ਬੈੰਕ ਪਠਾਨਕੋਟ ਵਿਚ ਸ਼ਹੀਦ ਭਗਤ ਸਿੰਘ ਅਧਿਆਪਕ ਅਤੇ ਵਿਦਿਆਰਥੀ ਭਲਾਈ ਮੰਚ ਪਠਾਨਕੋਟ ਦੇ ਜੁਝਾਰੂ ਸਾਥੀਆਂ ਵਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ,ਇਸ ਮੌਕੇ ਮੰਚ ਸਰਪਰਸਤ ਵਿਧਾਨ ਸਭਾ ਹਲਕਾ ਇਨਚਾਰਜ ਸ਼੍ਰੀ ਅਮਿਤ ਸਿੰਘ ਮੰਟੂ ਜੀ ਵਿਸ਼ੇਸ਼ ਰੂਪ ਵਿਚ ਪੁੱਜੇ । ਸ਼੍ਰੀ ਮੰਟੂ ਜੀ ਨੇ ਦਸਿਆ ਕਿ ਅਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਜਾਲਮ ਮੁਗਲ ਸਰਕਾਰ ਨੇ ਜਿਉਦਿਆਂ ਹੀ ਨੀਹਾਂ ਵਿਚ ਚਿਣਾ ਦਿੱਤਾ ਸੀ,ਇਸ ਤੋਂ ਪਹਿਲਾਂ ਵੱਡੇ ਸਾਹਿਬਜਾਦੇ ਚਮਕੌਰ ਦੀ ਗੜ੍ਹੀ ਵਿਚ ਲੜਦੇ ਲੜਦੇ ਸ਼ਹੀਦੀਆਂ ਪਾ ਗਏ ਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਧਰਮ ਤੋਂ ਸਰਬੰਸ ਵਾਰ ਦਿਤਾ, ਜਾਲਮ ਸਰਕਾਰ ਦੀ ਈਨ ਨਹੀਂ ਮੰਨੀ,ਗੁਰੂ ਮਹਾਰਾਜ ਜੀ ਅਤੇ ਗੁਰੂ ਪਰਿਵਾਰ ਦੀ ਕੁਰਬਾਨੀ ਹਮੇਸ਼ਾ ਸਾਡੇ ਦਿਲਾਂ ਵਿਚ ਵਸਦੀ ਰਹੇਗੀ ਅਤੇ ਸਾਨੂੰ ਤਿਆਗ ਅਤੇ ਬਲੀਦਾਨ ਲਈ ਪ੍ਰੇਰਿਤ ਕਰਦੀ ਰਹੇਗੀ,ਸ਼੍ਰੀ ਮੰਟੂ ਨੇ ਸਾਰੇ ਹਾਜਰ ਸਾਥੀਆਂ ਨਾਲ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਚਿੱਤਰ ਤੇ ਫੁਲ ਮਾਲਾਵਾਂ ਅਰਪਿਤ ਕੀਤੀਆਂ ਅਤੇ ਦੇਸ਼ ਧਰਮ ਦੀ ਰਖਿਆ ਲਈ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ,ਸ਼੍ਰੀ ਪਵਨ ਸ਼ਰਮਾ ਬੈੰਕ ਮੈਨਜਰ ਅਤੇ ਸਮੂਹ ਸਟਾਫ ਵੀ ਹਾਜਰ ਸਨ,ਇਸ ਮੋਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਰਜੁਨ ਸਿੰਘ, ਰਾਜੇਸ਼ ਸ਼ਰਮਾ ਸਰਪੰਚ ਮਨਵਾਲ ਵਿਵੇਕ ਕੁਮਾਰ ਸ ਕੌਸ਼ਲ ਸ਼ਰਮਾ ਅਮਿਤ ਭਗਤ ,ਫਕੀਰ ਚੰਦ, ਸੁਸ਼ੀਲ ਕੁਮਾਰ ਗੌਰਵ ਮੱਲਣ ,ਅਤੁਲ ਸ਼ਰਮਾ ਅਨੀਸ਼,ਨਵਜੋਤ, ਅਨਿਲ, ਸੰਨੀ ਵਿਸ਼ੇਸ਼ ਰੂਪ ਵਿਚ ਹਾਜਰ ਸਨ