ਬਾਘਾਪੁਰਾਣਾ 27ਦਸੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਕਿਰਤੀ ਕਿਸਾਨ ਯੂਨੀਅਨ,ਨੌਜਵਾਨ ਭਾਰਤ ਸਭਾ ਵਲੋਂ ਡੈਪੂਟੇਸ਼ਨ ਸਾਂਝੇ ਤੌਰ ਤੇ ਜਿਲਾ ਪ੍ਰਧਾਨ ਪ੍ਰਗਟ ਸਿੰਘ ਅਤੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਮੋਗਾ ਨੂੰ ਮਿਲਿਆ।ਕਿਸਾਨ ਅੰਦੋਲਨ ਦੌਰਾਨ ਚਲਦੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਵਲੋਂ ਕੀਤੇ ਗਏ ਨਜਾਇਜ ਤੌਰ ਤੇ ਪਰਚੇ ਅਤੇ ਹੋਰ ਵੀ ਦਿੱਲੀ ਕਿਸਾਨ ਅੰਦੋਲਨ ਤੋਂ ਬਗੈਰ ਪੰਜਾਬ ਵਿੱਚ ਜਿੰਨੇ ਵੀ ਸੰਘਰਸ਼ ਹੋਏ ਹਨ। ਇਹਨਾਂ ਸੰਘਰਸ਼ਾਂ ਦੌਰਾਨ ਜਿੰਨੇ ਵੀ ਕਿਸਾਨ ਆਗੂਆ, ਕਿਸਾਨਾਂ,ਨੌਜਵਾਨਾਂ ਤੇ ਨਜਾਇਜ ਤੌਰ ਤੇ ਜਾਂ ਕਿਸੇ ਸਿਆਸੀ ਦਬਾਅ ਕਾਰਨ ਪਰਚੇ ਦਰਜ ਕੀਤੇ ਗਏ ਹਨ।
ਉਹ ਸਾਰੇ ਦੇ ਸਾਰੇ ਪਰਚੇ ਰੱਦ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਸਾਂਝੇ ਡੈਪੂਟੇਸ਼ਨ ਜਰੀਏ ਡਿਪਟੀ ਕਮਿਸ਼ਨਰ ਮੋਗਾ,ਅਤੇ ਐਸ ਐਸ ਪੀ ਮੋਗਾ ਦੇ ਰੀਡਰ ਸਹਿਬਾਨ ਦੇ ਜਰੀਏ ਮੰਗ ਪੱਤਰ ਸੌਂਪਿਆ ਗਿਆ।
ਇਸ ਦੌਰਾਨ ਮੋਗਾ ਪ੍ਰਸ਼ਾਸਨ ਨੇ ਆਗੂਆ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਕਿਸਾਨਾਂ ਜਾਂ ਨੌਜਵਾਨਾਂ ਉੱਪਰ ਕਿਸਾਨ ਅੰਦੋਲਨ ਜਾਂ ਕਿਸੇ ਵੀ ਤਰਾਂ ਸੰਘਰਸ਼ ਦੌਰਾਨ ਹੋਏ ਪਰਚਿਆਂ ਨੂੰ ਜਲਦੀ ਹੀ ਰੱਦ ਕੀਤਾ ਜਾਵੇਗਾ।ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੂੰ ਕਿਸਾਨਾਂ ਉੱਪਰ ਹੋਏ ਪਰਚਿਆਂ ਦੇ ਸਬੰਧ ਵਿੱਚ ਰੱਦ ਕਰਨ ਲਈ ਕ੍ਰਾਈਮ ਵਿਭਾਗ ਵਲੋਂ ਲੈਟਰ ਵੀ ਈਮੇਲ ਜਰੀਏ ਐਸ ਐਸ ਪੀ ਦਫ਼ਤਰ ਵਿੱਖੇ ਆਈ ਹੈ।ਦੋਹਾਂ ਜੱਥੇਬੰਦੀਆ ਦੇ ਆਗੂਆ ਨੇ ਦੱਸਿਆ ਕਿ ਜੇਕਰ ਮੋਗਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਨੇ ਕਿਸਾਨਾਂ ਉੱਪਰ ਹੋਏ ਪਰਚੇ ਜਲਦ ਰੱਦ ਨਾ ਕੀਤੇ ਤਾਂ ਆਉਂਦੇ ਦਿਨਾ ਵਿੱਚ ਕੋਈ ਤਕੜਾ ਐਕਸ਼ਨ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਜਸਮੇਲ ਸਿੰਘ ਰਾਜਿਆਣਾ ਬਲਾਕ ਸਕੱਤਰ,ਜਸਵੰਤ ਸਿੰਘ ਮੀਤ ਪ੍ਰਧਾਨ ਬਲਾਕ ਮੋਗਾ 2, ਨਾਹਰ ਸਿੰਘ, ਪਵਨਦੀਪ ਸਿੰਘ ਮੰਗੇਵਾਲਾ,ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਅਮਨਦੀਪ ਸਿੰਘ ਵੈਰੋਕੇ,ਕੇਵਲ ਸਿੰਘ, ਸਤਨਾਮ ਸਿੰਘ ਨੌਜਵਾਨ ਭਾਰਤ ਸਭਾ,ਤੀਰਥਵਿੰਦਰ ਘੱਲ ਕਲਾਂ,ਸੁਖਦੇਵ ਸਿੰਘ ਬਘੇਲਾ,ਗੁਰਮੀਤ ਪੁਰਾਣੇਵਾਲਾ,ਦਲਜੀਤ ਸੈਕਟਰੀ ਆਦਿ ਕਿਸਾਨ ਹਾਜ਼ਰ ਹੋਏ।