ਨੌਸਿਹਰਾ ਪਨੂੰਆ 26 ਦਸੰਬਰ (ਜਗਜੀਤ ਸਿੰਘ ਬੱਬੂ) ਪਿੰਡ ਖੇਡਾ ਵਿਖੇ ਸਵਰਗਵਾਸੀ ਗੱਜਣ ਸਿੰਘ ਦੇ ਪਰਿਵਾਰ ਵੱਲੋ ਛੋਟੇ ਸਾਹਿਬਜਾਦੇ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ।
ਰੇਸ਼ਮ ਸਿੰਘ ਨੇ ਜਾਣਕਾਰੀ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਛੋਟੇ ਸਾਹਿਬਜਾਦੇ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ। ਜਿਸ ਵਿੱਚ ਲੰਗਰ ਤੋ ਇਲਾਵਾ ਦੁੱਧ ਦਾ ਖੂਬ ਲੰਗਰ ਲਗਾਇਆ ਗਿਆ। ਇਸ ਮੌਕੇ ਰੇਸ਼ਮ ਸਿੰਘ ਤੋ ਇਲਾਵਾ ਮਨਪਰੀਤ ਸਿੰਘ , ਰਣਜੀਤ ਸਿੰਘ , ਅਵਤਾਰ ਸਿੰਘ , ਗੁਰਸੇਵਕ ਸਿੰਘ ਕਤਰ , ਲਵਪਰੀਤ ਸਿੰਘ , ਜਗਦੀਪ ਸਿੰਘ , ਗੁਰਬੀਰ ਸਿੰਘ , , ਸਰਪੰਚ ਹਰਜੀਤ ਸਿੰਘ , ਕਰਨਬੀਰ ਸਿੰਘ ਆਦਿ ਹਾਜਰ ਸਨ।