27 Views
ਭੋਗਪੁਰ 27 ਦਸੰਬਰ (ਸੁਖਵਿੰਦਰ ਜੰਡੀਰ) ਗੁਰੂਘਰਾਂ ਦੀ ਸਿਆਸੀ ਲੀਡਰਾਂ ਨੇ ਰਹਿਤ ਮਰਿਆਦਾ ਨੂੰ ਛਿੱਕੇ ਟੰਗਿਆ ਹੋਇਆ ਹੈ, ਜਿਸ ਦਰਬਾਰ ਦੇ ਵਿਚ ਗੁਰਬਾਣੀ ਕੀਰਤਨ ਸਤਸੰਗ ਚੱਲਦੇ ਹਨ,ਉਸ ਦਰਬਾਰ ਸਾਹਿਬ ਅੰਦਰ ਸਿਆਸੀ ਲੀਡਰਾਂ ਦੀਆਂ ਮੀਟਗਾਂ ਚੱਲ ਰਹੀਆਂ ਹਨ,ਅਤੇ ਮੀਟਿੰਗਾਂ ਕਰਨ ਵੇਲੇ ਰਹਿਤ ਮਰਿਆਦਾ ਦਾ ਖਿਆਲ ਵੀ ਨਹੀਂ ਰੱਖਿਆ ਜਾ ਰਿਹਾ, ਅੱਜ ਗੁਰਦੁਆਰਾ ਗੁਰੂ ਨਾਨਕ ਯਾਦਗਰ ਭੋਗਪੁਰ ਜਿਸ ਨੂੰ ਲੋਕ ਅੜਿੱਕਾ ਸਾਹਿਬ ਆਖ ਦਿੰਦੇ ਹਨ, ਉਸੁ ਅਸਥਾਨ ਤੇ ਅਕਾਲੀ ਲੀਡਰਾਂ ਵੱਲੋ ਮੀਟਿੰਗ ਕੀਤੀ ਗਈ, ਅਤੇ ਉੱਪਰ ਤਸਵੀਰ ਦੇ ਵਿਚ ਸਾਫ਼ ਦਿਸ ਰਿਹਾ ਹੈ ਕੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਵੇਲੇ ਆਗੂਆਂ ਨੇ ਪੈਰ ਤਾਂ ਕੀ ਧੋਣੇ ਸੀ ਜਰਾਬਾਂ ਵੀ ਨਹੀਂ ਉਤਾਰੀਆਂ ਗਈਆਂ ਸੰਗਤਾਂ ਦੀ ਧਰਮ ਦੇ ਜਥੇਦਾਰਾਂ ਕੋਲੋਂ ਮੰਗ ਹੈ ਕਿ ਸਿਆਸੀ ਲੋਕਾਂ ਦੀਆਂ ਮੀਟਿੰਗਾਂ ਦਰਬਾਰ ਸਾਹਿਬ ਤੋਂ ਬਾਹਰ ਕੀਤੀਆਂ ਜਾਣ ਤਾਂ ਕੇ ਗੁਰੂ ਘਰ ਦੀ ਮਰਿਆਦਾ ਕਾਇਮ ਰਹਿ ਸਕੇ।
Author: Gurbhej Singh Anandpuri
ਮੁੱਖ ਸੰਪਾਦਕ