ਬਾਘਾਪੁਰਾਣਾ,27 ਦਸੰਬਰ (ਪਵਨ ਗਰਗ):ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਵੱਲੋਂ ਪਹਿਲਾਂ ਇਕ ਰੋਜ਼ਾ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਅਪਰੇਸ਼ਨ ਕੈਂਪ ਜਨਤਾ ਧਰਮਸ਼ਾਲਾ ਨਿਹਾਲ ਸਿਘ ਵਾਲਾ ਰੋਡ ਬਾਘਾਪੁਰਾਣਾ ਵਿਖੇ ਲਾਇਆ ਗਿਆ।ਇਸ ਮੌਕੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਪਵਨ ਗੋਇਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਵਿਚ 175 ਮਰੀਜ਼ਾਂ ਦਾ ਅੱਖਾਂ ਦਾ ਚੈਕਅੱਪ ਡਾ: ਗੁਰਸੇਵਕ ਸਿੰਘ ਅੱਖਾਂ ਦੇ ਮਾਹਰ ਵੱਲੋਂ ਕੀਤਾ ਗਿਆ ਅਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਜਿਸ ਵਿੱਚ ਮੋਤੀਏ ਦੇ ਮਰੀਜ਼ਾਂ ਦਾ ਇਲਾਜ ਆਯੂਸ਼ਮਨ ਭਾਰਤ ਕਾਰਡ ਰਾਹੀਂ ਬਿਲਕੁਲ ਫ੍ਰੀ ਕੀਤਾ ਗਿਆ ਜਿਨ੍ਹਾਂ ਮਰੀਜ਼ਾਂ ਕੋਲ ਕਾਰਡ ਨਹੀਂ ਉਨ੍ਹਾਂ ਕੋਲੋਂ 1000 ਰੁਪਏ ਦੇ ਨਾਲ ਬਹੁਤ ਹੀ ਘੱਟ ਪੈਸਿਆਂ ਨਾਲ ਇਲਾਜ ਕੀਤਾ ਜਾਵੇਗਾ ਜਿਨ੍ਹਾਂ ਮਰੀਜ਼ਾਂ ਕੋਲ ਹਜ਼ਾਰ ਰੁਪਏ ਦੇਣ ਵਿੱਚ ਅਸਮਰੱਥ ਹਨ ਉਨ੍ਹਾਂ ਦਾ ਇਲਾਜ ਯੂਥ ਅਗਰਵਾਲ ਸਭਾ ਵੱਲੋਂ ਫ੍ਰੀ ਕਰਵਾਇਆ ਜਾਵੇਗਾ ਸ਼ੂਗਰ ਚੈੱਕ ਦੀ ਸੇਵਾ ਅਮਰੀਕ ਲੈਬਾਰਟਰੀ ਬਾਘਾਪੁਰਾਣਾ ਵੱਲੋਂ ਫ੍ਰੀ ਕੀਤੀ ਗਈ।ਚਿੱਟੇ ਮੋਤੀਏ ਦੇ ਅਪਰੇਸ਼ਨ ਵਾਹਿਗੁਰੂ ਹਸਪਤਾਲ ਮੁੱਦਕੀ ਰੋਡ ਵਿਖੇ ਕੀਤੇ ਜਾਣਗੇ। ਇਸ ਮੌਕੇ ਯੂਥ ਅਗਰਵਾਲ ਸਭਾ ਦੇ ਆਗੂ ਸੁਰਿੰਦਰ ਬਾਂਸਲ ਮਨੋਜ ਗੋਇਲ ਪੰਕਜ ਗਰਗ ਪਵਨ ਬਾਂਸਲ ਪ੍ਰੇਮ ਬਾਂਸਲ ਰਾਮ ਪ੍ਰਕਾਸ਼ ਸਾਹਿਲ ਬਾਂਸਲ ਰੋਹਿਤ ਗਰਗ ਰਵੀ ਗਰਗ ਸੰਜੂ ਮਿੱਤਲ ਯੋਗੇਸ਼ ਜਿੰਦਲ ਬਿੱਟਾ ਜਿੰਦਲ ਲੱਕੀ ਗੋਇਲ ਸੋਨੀ ਗਰਗ ਮਨੋਜ ਮਿੱਤਲ ਮਿਲਨ ਗਰਗ ਨਿਖਿਲ ਬਾਂਸਲ ਦਿਵਾਂਸ਼ੂ ਗਰਗ ਰਜਨੀਸ਼ ਮਿੱਤਲ ਅਤੇ ਸ਼ਹਿਰੀ ਆਗੂ ਕਮਲ ਗਰਗ ਤੀਰਥ ਬਾਂਸਲ ਵਿਜੇ ਗਰਗ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ