ਭੋਗਪੁਰ 27 ਦਸੰਬਰ (ਸੁਖਵਿੰਦਰ ਜੰਡੀਰ) ਚੰਡੀਗੜ੍ਹ ਵਿਖੇ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਹੋਣ ਦੀ ਖੁਸ਼ੀ ਵਿੱਚ ਭੋਗਪੁਰ ਭਗਤ ਸਿੰਘ ਚੌਂਕ ਵਿਚ ਲੱਡੂ ਵੰਡੇ ਗਏ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਜੀਤ ਲਾਲ ਭੱਟੀ ਨੇ ਦੱਸਿਆ ਕਿ ਚੰਡੀਗੜ੍ਹ ਆਪ ਨੇ 35 ਸੀਟਾਂ ਵਿਚੋਂ 14 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ, ਅਤੇ ਖੁਸ਼ੀ ਜ਼ਾਹਰ ਕਰਦੇ ਹੋਏ ਅੱਜ ਆਦਮਪੁਰ ਹਲਕੇ ਵਿਚ ਲੱਡੂ ਵੰਡੇ ਜਾ ਰਹੇ ਹਨ, ਉਨ੍ਹਾਂ ਕਿਹਾ ਚੰਡੀਗੜ੍ਹ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕਰੇਗੀ।
ਇਸ ਮੌਕੇ ਤੇ ਜੀਤ ਲਾਲ ਭੱਟੀ ਦੇ ਨਾਲ ਗੁਰਵਿੰਦਰ ਸਿੰਘ ਸੱਗਰਾਂਵਾਲੀ, ਹਰਿ ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ ਭੋਗਪੁਰ,ਜਸਵੰਤ ਸਿੰਘ ਭੋਗਪੁਰ, ਪਰਮਜੀਤ ਸਿੰਘ ਰਾਜਵੰਸ, ਧਰਮ ਸਿੰਘ ਸਨੋਰਾ, ਗੁਰਨਾਮ ਸਿੰਘ ਭੋਗਪੁਰ, ਬਲਕਾਰ ਸਿੰਘ ਡੱਲੀ, ਰਣਜੀਤ ਸਿੰਘ ਮੋਗਾ,ਬਲਵਿੰਦਰ ਸਿੰਘ ਮੋਗਾ, ਰਾਮਲੁਭਾਇਆ,ਕੁਲਵਿੰਦਰ ਸਾਬੀ,ਜਸਵਿੰਦਰ ਸਿੰਘ ਕਾਕਾ, ਬਰਕਤ ਰਾਮ ਭੋਗਪੁਰ,ਦੇਵ ਮਨੀ ਭੋਗਪੁਰ, ਸੁਖਵਿੰਦਰ ਸਿੰਘ,ਹਨਿੰਦਰ ਸਿੰਘ, ਸੁੱਖਾ ਜੀ ,ਬਿੱਟੂ ਜੰਡੀਰ, ਅੰਮ੍ਰਿਤਪਾਲ ਜੰਡੀਰ, ਭੁਪਿੰਦਰ ਸਿੰਘ ਜੰਡੀਰ, ਬਖਸ਼ੀਸ਼ ਸਿੰਘ ਜੰਡੀਰ ਆਦਿ ਹਾਜ਼ਰ ਸਨ