Home » ਧਾਰਮਿਕ » ਕਵਿਤਾ » ਅਦਬੀ ਸ਼ਖ਼ਸੀਅਤਾਂ ਨੇ ਜਰਮਨ ਦੇ ਰਾਜ-ਕਵੀ ਰਾਜਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ —- ਕੰਵਰ ਇਕਬਾਲ ਸਿੰਘ

ਅਦਬੀ ਸ਼ਖ਼ਸੀਅਤਾਂ ਨੇ ਜਰਮਨ ਦੇ ਰਾਜ-ਕਵੀ ਰਾਜਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ —- ਕੰਵਰ ਇਕਬਾਲ ਸਿੰਘ

56 Views

ਕਪੂਰਥਲਾ 27ਦਸੰਬਰ(ਕੰਵਰ ਇਕਬਾਲ ਸਿੰਘ) ਕਪੂਰਥਲੇ ਸ਼ਹਿਰ ਦੇ ਜੰਮਪਲ ਅਤੇ ਜਰਮਨ ਦੇ ਰਾਜ-ਕਵੀ ਵਜੋਂ ਮਾਨਤਾ ਪ੍ਰਾਪਤ ਕੁਲਵਕਤੀ ਲੇਖਕ ਰਾਜਵਿੰਦਰ ਸਿੰਘ ਦੇ ਪਰਿਵਾਰ ਅਤੇ ਲੇਖਕਾਂ ਦੀ ਸਿਰਮੌਰ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਸਾਂਝੇ ਤੌਰ ਤੇ ਰਾਜਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਇਆ ਗਿਆ।

ਆਈ.ਪੀ.ਐੱਸ ਸ੍ਰ.ਜਸਪਾਲ ਸਿੰਘ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ਏ.ਡੀ.ਜੀ.ਪੀ, ਦਿੱਲੀ), ਸੇਵਾ ਮੁਕਤ ਐਸ.ਐਮ.ਓ ਡਾ. ਕੁਲਵੰਤ ਸਿੰਘ ਮਾਛੀਵਾੜਾ, ਅਰਧ ਪਰਵਾਸੀ ਭਾਰਤੀ ਸ੍ਰ.ਕੁਲਦੀਪ ਸਿੰਘ ਅਤੇ ਸਿਮਰਨਜੀਤ ਸਿੰਘ ਆਦਿ ਰਾਜਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਕੇਂਦਰ ਦੇ ਅਹੁਦੇਦਾਰਾਂ ਵਿੱਚ ਸ਼ਾਮਿਲ ਪ੍ਰਧਾਨ ਡਾ.ਆਸਾ ਸਿੰਘ ਘੁੰਮਣ, ਜਨਰਲ ਸਕੱਤਰ ਰੌਸ਼ਨ ਖੈੜਾ, ਸਰਪ੍ਰਸਤ ਕੰਵਰ ਇਕਬਾਲ ਸਿੰਘ, ਹਰਫੂਲ ਸਿੰਘ, ਪ੍ਰਿੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਅਤੇ ਚੰਡੀਗੜ੍ਹ ਤੋਂ ਆਏ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਸਿੰਘ ਆਦਿ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।

ਸ਼ਾਇਰ ਕੰਵਰ ਇਕਬਾਲ ਸਿੰਘ ਨੇ ਬਾਖ਼ੂਬੀ ਸਟੇਜ ਸਕੱਤਰ ਦੇ ਫ਼ਰਜ਼ ਨਿਭਾਉਦਿਆਂ ਹੋਇਆਂ ਜਾਣਕਾਰੀ ਦਿੱਤੀ ਕਿ ਤਕਰੀਬਨ 40 ਸਾਲ ਪਹਿਲਾਂ ਉੱਚ ਵਿੱਦਿਆ ਪ੍ਰਾਪਤ ਕਰਨ ਵਾਸਤੇ ਜਰਮਨ ਗਏ ਰਾਜਵਿੰਦਰ ਸਿੰਘ ਨੇ “ਰਾਤ ਲੰਮੀ ਜ਼ਿੰਦਗੀ ” ਅਤੇ “ਘਰ ਪਰਵਾਜ਼ ਤੇ ਸਰਗਮ ” ਕਾਵਿ-ਸੰਗ੍ਰਹਿ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਉਣ ਦੇ ਨਾਲ-ਨਾਲ ਜਰਮਨ ਅਤੇ ਸਪੈਨਿਸ਼ ਭਾਸ਼ਾਵਾਂ ਵਿੱਚ 15 ਕਿਤਾਬਾਂ ਦੀ ਰਚਨਾ ਕੀਤੀ, ਉਨ੍ਹਾਂ ਦੀ ਕਾਬਲੀਅਤ ਸਦਕਾ ਜਰਮਨ ਸਰਕਾਰ ਵੱਲੋਂ ਉਨ੍ਹਾਂ ਨੂੰ ਜਰਮਨ ਦੇ ਰਾਜ-ਕਵੀ ਦੀ ਉਪਾਧੀ ਨਾਲ ਨਿਵਾਜਿਆ ਗਿਆ, ਉਨ੍ਹਾਂ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਨੂੰ ਜਰਮਨ ਦੇ ਵੱਖ-ਵੱਖ ਪਾਰਕਾਂ ਵਿੱਚ ਪੱਥਰਾਂ ਤੇ ਖੁਣਿਆਂ ਗਿਆ! ਕੁਲਵਕਤੀ ਲੇਖਕ ਵਜੋਂ ਉਨ੍ਹਾਂ ਨੂੰ ਮੰਤਰੀਆਂ ਵਾਂਗ ਸਰਕਾਰੀ ਰਿਹਾਇਸ਼ ਦਿੱਤੀ ਗਈ, ਜਰਮਨ ਵਿੱਚ ਰਹਿੰਦਿਆਂ ਹੋਇਆਂ ਹੀ ਉਨ੍ਹਾਂ ਨੂੰ ਜੰਮੂ ਯੁਨਿਵਰਸਿਟੀ ਵੱਲੋਂ ਵਿਜ਼ਟਿੰਗ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਉਣ ਦੀ ਸੇਵਾ ਵੀ ਲੱਗੀ,ਵੱਖ-ਵੱਖ ਬੁਲਾਰਿਆਂ ਨੇ ਰਾਜਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹੋਇਆਂ ਉਨ੍ਹਾਂ ਨਾਲ਼ ਜੁੜੀਆਂ ਸਾਂਝਾਂ ਦਾ ਬਾਖੂਬੀ ਵਰਨਣ ਕੀਤਾ। ਅੰਤ ਵਿੱਚ ਪਰਿਵਾਰ ਵੱਲੋਂ ਡਾ ਕੁਲਵੰਤ ਸਿੰਘ ਅਤੇ ਸ੍ਰ. ਜਸਪਾਲ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਿਤਾ ਸ੍ਰ ਕਰਮ ਸਿੰਘ ਤੋਂ ਪਰਿਵਾਰ ਨੂੰ ਸ਼ੁੱਭ ਕਰਮ ਕਰਨ ਦੀ ਅਤੇ ਮਾਤਾ ਗਿਆਨ ਕੌਰ ਤੋਂ ਅਥਾਹ ਗਿਆਨ ਪ੍ਰਾਪਤੀ ਦੀ ਗੁੜ੍ਹਤੀ ਸਦਕਾ ਹੀ ਪਰਿਵਾਰ ਦੇ ਹਰ ਮੈਂਬਰ ਨੂੰ ਵਿਸ਼ਵ ਪੱਧਰ ਤੇ ਗੂਹੜੀ ਪਛਾਂਣ ਨਸੀਬ ਹੋਈ ਹੈ।

ਸਿਰਜਣਾ ਕੇਂਦਰ ਦੇ ਸਰਪ੍ਰਸਤ ਹਰਫੂਲ ਸਿੰਘ ਅਤੇ ਰਾਜਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ ਇੱਕ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ! ਸਿਰਜਣਾ ਕੇਂਦਰ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਰਾਜਵਿੰਦਰ ਸਿੰਘ ਦੀ ਤਸਵੀਰ ਛੇਤੀ ਹੀ ਸਿਰਜਣਾ ਕੇਂਦਰ ਦੇ ਦਫ਼ਤਰ ਵਿੱਚ ਲਗਾਈ ਜਾਵੇਗੀ !

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਇਨਕਮ ਟੈਕਸ ਅਫ਼ਸਰ ਜਲੰਧਰ, ਸੁਖਵਿੰਦਰ ਸਿੰਘ ਮਠਾੜੂ ਬੈਂਕ ਮੈਨੇਜਰ, ਡਾ. ਪਰਮਜੀਤ ਸਿੰਘ ਮਾਨਸਾ, ਡਾ.ਅਨੁਰਾਗ ਸ਼ਰਮਾ, ਪ੍ਰਿੰਸੀਪਲ ਪ੍ਰੌਮਿਲਾ ਅਰੋੜਾ,ਪ੍ਰਿੰਸੀਪਲ ਕੇਵਲ ਸਿੰਘ ਰੱਤੜਾ, ਪ੍ਰਿੰਸੀਪਲ ਸਤਨਾਮ ਕੌਰ ਰੱਤੜਾ, ਡਾ.ਮਨਜੀਤ ਕੌਰ ਪੱੱਡਾ, ਪਰਗਟ ਸਿੰਘ ਰੰਧਾਵਾ, ਬਹਾਦਰ ਸਿੰਘ ਬੱਲ, ਬਲਵੰਤ ਸਿੰਘ ਬੱਲ, ਹਰਦੇਵ ਸਿੰਘ, ਲਖਬੀਰ ਸਿੰਘ, ਆਸ਼ੂ ਕੁਮਰਾ, ਸ਼ਿਵਾਨੀ ਸਿੰਘ, ਰਜਨੀ ਵਾਲੀਆ, ਸੁਖਵਿੰਦਰ ਸਿੰਘ ਮਠਾੜੂ, ਅਮਨਦੀਪ ਸਿੰਘ, ਅਵਤਾਰ ਸਿੰਘ, ਸਿਮਰਨਜੀਤ ਸਿੰਘ, ਮਾਸਟਰ ਹਰਜਿੰਦਰ ਸਿੰਘ, ਹਰਰਾਜ ਪ੍ਰੀਤ, ਸ਼ਰਨਜੀਤ ਕੌਰ, ਦਵਿੰਦਰ ਕੌਰ, ਸੀਰਤ ਕੌਰ, ਹਰਸਿਮਰਤ ਕੌਰ, ਵਰੁਣ ਸ਼ਰਮਾ, ਨਵਪ੍ਰੀਤ ਕੌਰ ਅਤੇ ਅਸ਼ੋਕ ਯਾਦਵ ਆਦਿ ਇਸ ਸਮਾਗਮ ਵਿੱਚ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?