ਕਰਤਾਰਪੁਰ 28 ਦਸੰਬਰ (ਭੁਪਿੰਦਰ ਸਿੰਘ ਮਾਹੀ): ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਪਵਿੱਤਰ ਯਾਦ ਵਿੱਚ 3 ਦਿਨ ਗਰਮ ਦੁੱਧ ਦਾ ਲੰਗਰ ਕਰਤਾਰਪੁਰ ਵਿੱਚ ਵੱਖ ਵੱਖ ਬਜਾਰਾਂ ਵਿੱਚ ਲਗਾਇਆ ਗਿਆ। ਜਿਕਰਯੋਗ ਹੈ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਦੁੱਧ ਪਿਲਾਇਆ ਸੀ ਅਤੇ ਇਸ ਸੇਵਾ ਬਦਲੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਮੇਤ ਪਰਿਵਾਰ ਸੂਬਾ ਸਰਹੰਦ ਨੇ ਕੋਹਲੂ ਵਿੱਚ ਪਿੜਵਾ ਦਿੱਤਾ ਸੀ। ਉਹਨਾਂ ਦੀ ਪਵਿੱਤਰ ਯਾਦ ਵਿੱਚ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਅਤੇ ਨੀਲ ਕੰਠ ਸੇਵਾ ਦਲ (ਰਜਿ:) ਕਰਤਾਰਪੁਰ ਵੱਲੋਂ ਤੀਸਰੇ ਦਿਨ ਫਰਨੀਚਰ ਬਾਜਾਰ ਕਰਤਾਰਪੁਰ ਵਿਖੇ ਜਗਜੀਤ ਸਿੰਘ ਛਾਬੜਾ, ਸੁਰਿੰਦਰ ਸਿੰਘ ਸ਼ਿੰਦਾ ਕਾਹਲੋਂ, ਗੁਰਪ੍ਰੀਤ ਸਿੰਘ ਸੱਗੂ, ਸਰਬਜੀਤ ਸਿੰਘ ਮੱਕੜ ਦੇ ਸਹਿਯੋਗ ਨਾਲ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜਗਜੀਤ ਸਿੰਘ ਛਾਬੜਾ, ਸੁਰਿੰਦਰ ਸਿੰਘ ਸ਼ਿੰਦਾ ਕਾਹਲੋਂ, ਸੁਰਜੀਤ ਲਾਲ (ਜਿਲ੍ਹਾ ਸਵੀਪ ਨੋਡਲ ਅਫ਼ਸਰ ਜਲੰਧਰ), ਬਾਬਾ ਗੁਰਦੇਵ ਸਿੰਘ, ਯੁਵਰਾਜ ਸਿੰਘ ਛਾਬੜਾ, ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ (ਰਜਿ:) ਕਰਤਾਰਪੁਰ (ਮੈਂਬਰਾਂ ਸਹਿਤ) ਪਾਰਸ ਮਹਿਤਾ, ਪਰਮਹੰਸ ਮਹਿਤਾ, ਜਗਜੀਤ ਸਿੰਘ ਧੰਜਲ, ਸ਼੍ਰੀ ਕ੍ਰਿਸ਼ਨ ਵਾਸਿਲ, ਭੁਪਿੰਦਰ ਸਿੰਘ ਮਾਹੀ, ਸਿਤਾਂਸ਼ੂ ਜੋਸ਼ੀ, ਨਾਥੀ ਸਨੋਤਰਾ, ਪਰਮਿੰਦਰ ਸਿੰਘ ਗੋਲਡੀ, ਮੁਨੀਸ਼ ਓਹਰੀ, ਦੀਪਕ ਸੈਣੀ, ਮੰਗੀ ਰਾਮ ਪਾਲ, ਹਰਵਿੰਦਰ ਸਿੰਘ ਪਿੰਟੂ, ਮਨਮੋਹਨ ਸਿੰਘ ਮਠਾੜੂ, ਸੁਨੀਲ ਵੰਸ਼, ਬੋਨੀ, ਪੰਮਾ ਹਲਵਾਈ, ਰਿੰਮੀ ਕੁੰਦਰਾ, ਦਵਿੰਦਰ ਸਿੰਘ ਪਲਾਹਾ, ਐਸ਼ਪ੍ਰੀਤ ਸਿੰਘ, ਅਜੈ, ਨਿੱਕਾ ਆਦਿ ਹਾਜ਼ਰ ਸਨ।