ਕਰਤਾਰਪੁਰ 28 ਦਸੰਬਰ (ਭੁਪਿੰਦਰ ਸਿੰਘ ਮਾਹੀ): ਸਰਬੰਸਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 9 ਜਨਵਰੀ ਨੂੰ ਮਨਾਏ ਜਾ ਰਹੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਵੱਲੋਂ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਤੋਂ ਸਵੇਰੇ 5 ਵਜੇ ਪਹਿਲੀ ਪ੍ਰਭਾਤ ਫੇਰੀ ਅਰੰਭ ਕੀਤੀ ਗਈ। ਜਿਸ ਦਾ ਭਾਈ ਰਵਿੰਦਰ ਸਿੰਘ ਪਲਾਹਾ ਮੁਹੱਲਾ ਚੋਧਰੀਆਂ ਅਤੇ ਬੀਬੀ ਮਹਿੰਦਰ ਕੌਰ ਦਿਆਲਪੁਰ ਗੇਟ ਦੇ ਗ੍ਰਹਿ ਵਿਖੇ ਨਿੱਘਾ ਸਵਾਗਤ ਗਿਆ। ਪ੍ਰਭਾਤ ਫੇਰੀ ਦੇ ਸ਼ਬਦੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਗ੍ਰਹਿ ਵਾਸੀਆਂ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗ੍ਰਹਿ ਵਾਸੀਆਂ ਵੱਲੋਂ ਸੰਗਤਾਂ ਨੂੰ ਚਾਹ/ ਦੁੱਧ ਦਾ ਲੰਗਰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਛਕਾਇਆ ਗਿਆ। ਇਸ ਪ੍ਰਭਾਤ ਫੇਰੀ ਦੀ ਸਮਾਪਤੀ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਵਿਖੇ ਕੀਤੀ ਗਈ।
ਇਸ ਮੌਕੇ ਤਜਿੰਦਰ ਸਿੰਘ ਖਾਲਸਾ ਪ੍ਰਧਾਨ, ਗੁਰਪ੍ਰੀਤ ਸਿੰਘ ਖਾਲਸਾ, ਗੁਰਦਿੱਤ ਸਿੰਘ, ਤਜਿੰਦਰ ਸਿੰਘ ਮਾਨ, ਜਸਪਾਲ ਸਿੰਘ ਰਾਜਾ, ਕਸ਼ਮੀਰ ਸਿੰਘ, ਜਸਕਰਨ ਸਿੰਘ, ਸੁਖਦੇਵ ਸਿੰਘ, ਚਰਨਜੀਤ ਸਿੰਘ ਨਾਗੀ, ਮੱਖਣ ਸਿੰਘ, ਬਲਬੀਰ ਸਿੰਘ, ਹਰਮਨ ਸਿੰਘ ਸੈਨੀ , ਪੁਸ਼ਪਿੰਦਰ ਸਿੰਘ , ਰਣਦੀਪ ਸਿੰਘ , ਜਗਜੀਤ ਸਿੰਘ , ਪ੍ਰਿਤਪਾਲ ਸਿੰਘ ਛਾਬੜਾ , ਹਰਵਿੰਦਰ ਸਿੰਘ ਛਾਬੜਾ , ਸੁਰਿੰਦਰ ਸਿੰਘ , ਤਨਵੀਰ ਸਿੰਘ , ਗੁਰਵੀਰ ਸਿੰਘ , ਬੀਬੀ ਪਰਮਜੀਤ ਕੌਰ, ਬੀਬੀ ਹਰਬੰਸ ਕੌਰ ਪਲਾਹਾ, ਗੁਰਨਾਮ ਕੌਰ, ਕੁਲਵੰਤ ਕੌਰ , ਹਰਸ਼ਦੀਪ ਕੌਰ , ਮਨਦੀਪ ਕੌਰ , ਅੰਤਰਪ੍ਰੀਤ ਕੌਰ , ਬੀਬੀ ਮਹਿੰਦਰ ਕੌਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਿਰੀ ਭਰੀ।
Author: Gurbhej Singh Anandpuri
ਮੁੱਖ ਸੰਪਾਦਕ