Home » ਧਾਰਮਿਕ » ਇਤਿਹਾਸ » ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਮਹਾਨ ਗੁਰਮਤਿ ਸਮਾਗਮ

ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜਾਦਿਆਂ ਦੀ ਯਾਦ ਵਿੱਚ ਕਰਵਾਇਆ ਮਹਾਨ ਗੁਰਮਤਿ ਸਮਾਗਮ

51 Views

ਕਰਤਾਰਪੁਰ 28 ਦਸੰਬਰ (ਭੁਪਿੰਦਰ ਸਿੰਘ ਮਾਹੀ): ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਮਹਾਨ ਗੁਰਮਤਿ ਸਮਾਗਮ ਕਾਰ ਸੇਵਾ ਖਡੂਰ ਸਾਹਿਬ ਜੀ, ਗੁਰਦੂਆਰਾ ਪ੍ਰਬੰਧਕ ਕਮੇਟੀ, ਸਮੂਹ ਇਸਤਰੀ ਸਤਸੰਗ ਸਭਾਵਾਂ, ਸਮੂਹ ਸਿੰਘ ਸਭਾ, ਧਾਰਮਿਕ ਅਤੇ ਸਮਾਜਿਕ, ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਵਾਰਾ ਵਿਆਹ ਅਸਥਾਨ ਜਗਤ ਮਾਤਾ ਗੁਜਰ ਕੌਰ ਜੀ ਕਰਤਾਰਪੁਰ ਵਿਖੇ ਨਾਲ ਕਰਵਾਏ ਗਏ। ਇਹ ਸਾਰਾ ਸਮਾਗਮ ਛੋਟੇ ਬੱਚਿਆਂ ਦੁਆਰਾ ਕੀਤਾ ਗਿਆ ਜਿਸ ਵਿਚ ਬੱਚਿਆਂ ਵੱਲੋਂ ਇਤਿਹਾਸ ਦੇ ਸੰਬੰਧ ਵਿਚ ਕਵਿਤਾ, ਕਵੀਸ਼ਰੀ, ਲੈਕਚਰ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਦੱਸਿਆ ਗਿਆ।
ਸਮਾਪਤੀ ਮੌਕੇ ਸਮੂਹ ਸੰਗਤਾਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਵਾਲੇ, ਪ੍ਰਧਾਨ ਹਰਵਿੰਦਰ ਸਿੰਘ ਰਿੰਕੂ, ਮੁੱਖ ਸੇਵਾਦਾਰ ਬਾਬਾ ਦਿਲਬਾਗ ਸਿੰਘ ਗੁਰਦੁਆਰਾ ਮਾਤਾ ਗੁਜਰੀ ਵਾਲੇ, ਐਡਵੋਕੇਟ ਬਲਵਿੰਦਰ ਕੁਮਾਰ, ਸੇਵਾ ਸਿੰਘ, ਹੈੱਡ ਗ੍ਰੰਥੀ ਭਾਈ ਜੀਤ ਸਿੰਘ, ਜੋਗਾ ਸਿੰਘ ਲੰਬੜਦਾਰ, ਮਾਸਟਰ ਅਮਰੀਕ ਸਿੰਘ,ਮੱਖਣ ਸਿੰਘ,ਅਵਤਾਰ ਸਿੰਘ, ਨਬਲਪ੍ਰੀਤ ਸਿੰਘ, ਜਸਕਰਨ ਸਿੰਘ, ਹਰਜੋਤ ਸਿੰਘ, ਪ੍ਰਿਤਪਾਲ ਸਿੰਘ ਬਸਰਾ, ਬਾਬਾ ਗੁਰਦੇਵ ਸਿੰਘ, ਤਜਿੰਦਰ ਸਿੰਘ ਖਾਲਸਾ, ਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ, ਗੁਰਦਿੱਤ ਸਿੰਘ, ਗੁਰਦਿਆਲ ਸਿੰਘ ਢਿਲੋਂ, ਲਖਵੀਰ ਸਿੰਘ, ਅੰਗਰੇਜ਼ ਸਿੰਘ, ਲੱਖਾ ਸਿੰਘ ਗਗਨ ਸਿੰਘ, ਭੁਪਿੰਦਰ ਸਿੰਘ, ਮਾਸਟਰ ਜਸਪਾਲ ਸਿੰਘ, ਹਰਦੇਵ ਸਿੰਘ, ਤਜਿੰਦਰ ਸਿੰਘ ਮਾਨ, ਮਨੀਕਰਨ ਸਿੰਘ, ਰਾਜਜੀਤ ਸਿੰਘ, ਨਵਤੇਜ ਸਿੰਘ, ਜਤਿੰਦਰ ਸਿੰਘ, ਮਨਿੰਦਰ ਸਿੰਘ, ਕਸ਼ਮੀਰ ਸਿੰਘ, ਬੀਬੀ ਕੁਲਜੀਤ ਕੌਰ, ਕੌਂਸਲਰ ਮਨਜਿੰਦਰ ਕੌਰ, ਕੌਂਸਲਰ ਅਮਰਜੀਤ ਕੌਰ, ਕੁਲਵਿੰਦਰ ਕੌਰ, ਬੀਬੀ ਬਲਵੀਰ ਕੌਰ, ਬੀਬੀ ਰਜਵੰਤ ਕੌਰ, ਲਵਪ੍ਰੀਤ ਕੌਰ, ਕਮਲਜੀਤ ਕੌਰ, ਸੰਦੀਪ ਕੌਰ, ਸਰਵਨਜੀਤ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਕੁਲਵਿੰਦਰ ਕੌਰ ਭੁੱਲਰ, ਬੀਬੀ ਗੁਰਵਿੰਦਰ ਕੌਰ, ਗੁਰਨਾਮ ਕੌਰ, ਜਸਵਿੰਦਰ ਕੌਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?