ਬਾਘਾਪੁਰਾਣਾ,28ਦਸੰਬਰ (ਰਾਜਿੰਦਰ ਸਿੰਘ ਕੋਟਲਾ):ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸ਼ਿਕੰਦਰ ਸਿੰਘ ਮਲੂਕਾ ਦੀ ਸੱਜੀ ਬਾਂਹ ਜੱਥੇਦਾਰ ਅਜਮੇਰ ਸਿੰਘ ਗਿੱਲ ਆਕਲੀਆ (ਜਲਾਲ) ਦੇ ਨੌਜਵਾਨ ਸਪੁੱਤਰ ਅਤੇ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਸੱਜੀ ਬਾਂਹ ਲਖਵੀਰ ਸਿੰਘ ਬਰਾੜ ਬਾਘਾਪੁਰਾਣਾ ਦੇ ਨਜਦੀਕੀ ਰਿਸ਼ਤੇਦਾਰ ਜਗਤਾਰ ਸਿੰਘ ਉਰਫ ਬੁੱਗੀ (37 ਸਾਲ)ਗਿੱਲ ਸੰਖੇਪ ਬੀਮਾਰੀ ਕਰਕੇ ਗੁਰੂ ਚਰਨਾ ‘ਚ ਜਾ ਬਿਰਾਜੇ।
ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਉਹ ਆਪਣੇ ਪਿੱਛੇ ਪਤਨੀ ਅਤੇ ਚਾਰ ਬੇਟੀਆਂ ਛੱਡ ਗਿਆ।ਉਨਾਂ ਦੀ ਰੁੂਹ ਦੀ ਆਤਮਿਕ ਸਾਂਤੀ ਲਈ ਪਰਕਾਸ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 4 ਜਨਵਰੀ 2022 ਦਿਨ ਮੰਗਲਵਾਰ ਗੁਰਦੁਆਰਾ ਸਿੰਘ ਸਭਾ ਪਿੰਡ ਆਕਲੀਆ ਜਲਾਲ ਜ਼ਿਲ੍ਹਾ ਬਠਿੰਡਾ ਵਿਖੇ ਪਾਇਆ ਜਾਵੇਗਾ।ਇਸ ਦੁੱਖ ਦੀ ਘੜ੍ਹੀ ‘ਚ ਅਜਮੇਰ ਸਿੰਘ ਗਿੱਲ ਅਤੇ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਸ਼ਿਕੰਦਰ ਸਿੰਘ ਮਲੂਕਾ,ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ,ਮੋਗਾ ਜਿਲ੍ਹੇ ਦੇ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ,ਜੱਥੇਦਾਰ ਫੁੰਮਣ ਸਿੰਘ ਢਿਲਵਾਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ,ਮਨਪ੍ਰੀਤ ਸਿੰਘ ਯੂਥ ਪ੍ਰਧਾਨ ਆਕਲੀਆ,ਦਰਸ਼ਨ ਸਿੰਘ ਗਿੱਲ,ਲਖਵੀਰ ਸਿੰਘ ਸਰਪੰਚ ਆਕਲੀਆ,ਜਗਦੇਵ ਸਿੰਘ ਸਾਬਕਾ ਸਰਪੰਚ,ਜੱਥੇਦਾਰ ਗੁਰਬਖਸ਼ ਸਿੰਘ,ਮੱਖਣ ਸਿੰਘ,ਜਗਤਾਰ ਸਿੰਘ ਘਾਲਾ,ਨਿਗੰਦਰ ਸਿੰਘ ਸੰਧੂ ਬੁੱਟਰ,ਰਾਜਾ ਸਿੰਘ ਜੇਈ,ਫਹਿਗ੍ਹੜ ਕੋਰੋਟਾਣਾ,ਕੌਮੀ ਯੂਥ ਆਗੂ ਜਗਮੋਹਨ ਸਿੰਘ ਜੈ ਸਿੰਘ ਵਾਲਾ,ਸਰਕਲ ਪ੍ਰਧਾਨ ਗੁਰਜੰਟ ਸਿੰਘ ਭੁੱਟੋ,ਸ਼ਹਿਰੀ ਪ੍ਰਧਾਨ ਪਵਨ ਢੰਡ, ਰਾਜਿੰਦਰ ਸਿੰਘ ਖਾਲਸਾ,ਸਤਨਾਮ ਸਿੰਘ ਸੱਤੂ,ਗੁਰਜੀਤ ਸਿੰਘ ਸਰਪੰਚ ਕੋਟਲਾ,ਪੂਰਨ ਸਿੰਘ ਧਾਲੀਵਾਲ,ਪਵਨ ਗੋਇਲ ਯੂਥ ਆਗੂ,ਜਿੰਮੀ ਸਰਪੰਚ ਗੱਜਣਵਾਲਾ,ਫਹੇਲ ਸਿੰਘ ਸੈਕਟਰੀ,ਗਗਨਦੀਪ ਸਿੰਘ ਗੱਗੀ ਬਾਘਾਪੁਰਾਣਾ,ਪਵਨ ਕੁਮਾਰ ਪੱਤਰਕਾਰ ਆਦਿ ਇਲਾਕੇ ਭਰ ਦੀਆਂ ਸੰਗਤਾਂ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ