ਭੋਗਪੁਰ 28 ਦਸੰਬਰ ( ਸੁੱਖਵਿੰਦਰ ਜੰਡੀਰ ) 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਆਦਮਪੁਰ ਤੋ ਜੀਤ ਲਾਲ ਭੱਟੀ ਜੋ ਕਿ ਕਾਫੀ ਸਰਗਰਮ ਸਨ, ਅਤੇ ਅੱਜ ਉਨਾਂ ਦੀ ਮਿਹਨਤ ਰੰਗ ਲੈ ਕੇ ਆਈ ਹੈ,ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਚੁਣਿਆ ਗਿਆ ਹੈ,ਜੀਤ ਲਾਲ ਭੱਟੀ ਨੂੰ ਪਾਰਟੀ ਵੱਲੋਂ ਟਿਕਟ ਦੇ ਦਿੱਤੀ ਗਈ ਹੈ,ਅੱਜ ਹਲਕਾ ਆਦਮਪੁਰ ਦੇ ਵਿੱਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਖੂਬ ਭੰਗੜੇ ਪਾਏ ਗਏ ਇਲਾਕੇ ਦੇ ਵਿੱਚ ਲੱਡੂ ਵੰਡੇ ਗਏ ਜੀਤ ਲਾਲ ਭੱਟੀ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ ਗਿਆ,ਲੋਕਾਂ ਦੇ ਚਿਹਰੇ ਤੇ ਕਾਫੀ ਖੁਸ਼ੀ ਦੇਖੀ ਗਈ ਫੁੱਲਾਂ ਦੀ ਵਰਖਾ ਕਰ ਰਹੇ ਲੋਕ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ,ਇਸ ਮੌਕੇ ਤੇ ਜੀਤ ਲਾਲ ਭੱਟੀ ਨੇ ਕਿਹਾ ਕੇ ਉਨ੍ਹਾਂ ਨੂੰ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਇਮਾਨਦਾਰੀ ਅਤੇ ਮਿਹਨਤ ਦੇ ਨਾਲ ਨਿਭਾਉਣਗੇ ਉਨ੍ਹਾਂ ਕਿਹਾ ਮੇਰਾ ਹਲਕਾ ਮੇਰੀ ਜਾਨ ਹੈ ਮੈਂ ਹਲਕੇ ਦੀ ਸੇਵਾ ਕਰਦਾ ਰਹਾਂਗਾ ਅਤੇ ਹਲਕਾ ਆਦਮਪੁਰ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਮਾਂ ਗਾ,ਇਸ ਮੌਕੇ ਤੇ ਜੀਤ ਲਾਲ ਭੱਟੀ ਦੇ ਨਾਲ ਭਾਰੀ ਗਿਣਤੀ ਵਿਚ ਆਗੂ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ